3.10.11

ਸਾਨੂੰ ਟੋਰ ਅੰਬੜੀਏ ਟੋਰ

"ਸਾਨੂੰ ਟੋਰ ਅੰਬੜੀਏ ਟੋਰ,
ਅੰਬੜੀਏ ਟੋਰ ਨੀ,
ਪਰ੍ਹਾਂ ਇਹ ਫੂਕ, ਚਰਖੜੇ ਤਾਂਈਂ,
ਸਾਥੋਂ ਕੱਤ ਨਾ ਹੋਵੇ ਹੋਰ ਨੀ
ਅੰਬੜੀਏ ਟੋਰ ਨੀ....
ਅੰਬੜੀਏ ਸਾਡੇ ਬਾਹੀਂ ਖਲੀਆਂ,
ਗੋਰੇ ਹੱਥੀਂ ਰੱਟਨਾਂ,
ਇਸ ਰੁੱਤੇ ਸਾਨੂੰ ਭਲਾ ਨਾ ਸੋਹਵੇ,
ਪਾ ਤੰਦਾ ਦੋ ਥਕਣਾ,
ਜਿਸ ਲਈ ਕੱਤਣਾ,
ਉਹ ਨਾ ਆਪਣਾ,
ਤਾਂ ਅਸਾਂ ਕਿਸ ਲਈ,
ਕੱਤਣਾ ਹੋਰ ਨੀ
ਅੰਬੜੀਏ ਟੋਰ ਨੀ...."
ਪੁਸਤਕ 'ਮੈਨੂੰ ਵਿਦਾ ਕਰੋ' ਵਿਚੋਂ
ਰੱਟਨ = ਅਟਨ, ਹੱਥਾਂ ਦਾ ਸਖ਼ਤ ਹੋਇਆ ਮਾਸ
"Sanu tor ambrriye tor,
Ambrriye tor ni,
Paranh eh phook charkhrrey taaien,
Sathhon kat na hovey hor ni,
Ambrriye tor ni
Ambrriye sadey bahien khaliyaan,
Gorey hathhien ratna,
Iss rutey sanu bhala na sohvey,
Pa tandaa do thakna,
Jis layi katna,
Oh na aapna,
Ta asaan kis layi
Katna hor ni,
Ambrriye tor ni……."
From the book ‘Mainu Vidaa Karo’
Ratn = Corn



(From Meharban Batalvi Ji's wall )