1.3.12

"ਏਸ ਗਰਾਂ ਵਰਖਾ ਦੀ ਰੁੱਤੇ'-Shiv Kumar Batalvi

"ਏਸ ਗਰਾਂ ਵਰਖਾ ਦੀ ਰੁੱਤੇ
ਕੰਜਕਾਂ ਦੇ ਇਕ ਮੇਲੇ ਉਤੇ
ਦੂਜੀ ਵਾਰੀ ਮਿਲੀ ਸ਼ਕੀਨਾ
ਮੈਨੂੰ ਪਿੰਡ ਦੀ ਲਹਿੰਦੀ ਗੁੱਠੇ
ਅੰਬਾਂ ਦੀ ਇਕ ਝੰਗੀ ਉਹਲੇ
ਜਿਥੇ ਦਿਨ ਭਰ ਕੋਇਲ ਬੋਲੇ,
ਰੋਂਦੀ-ਰੋਂਦੀ ਆਈ ਸ਼ਕੀਨਾ
ਦੇ ਗਈ ਦੋ ਕੁ ਚੁੰਮਨ ਸੁੱਚੇ,
ਕੋਹ-ਕਾਫ਼ ਦੀ ਪਰੀ ਹੁਸੀਨਾ।
ਉਸ ਦਿਨ ਮਗਰੋਂ ਫਿਰ ਸ਼ਕੀਨਾ
ਮੈਨੂੰ ਕਦੇ ਵੀ ਮਿਲਨ ਨਾ ਆਈ
ਪਿੰਡ ਬਸੋਹਲੀ ਦੀ ਉਹ ਜਾਈ.....
ਅੰਬਾਂ ਦੀ ਉਸ ਝੰਗੀ ਉਹਲੇ
ਜਿਥੇ ਅੱਜ ਵੀ ਕਇਲ ਬੋਲੇ
ਕਦੇ-ਕਦੇ ਮੈਂ ਅੱਜ ਵੀ ਜਾਂਦਾਂ
ਉਸ ਨੂੰ 'ਵਾਜਾਂ ਮਾਰ ਬੁਲਾਉਂਦਾਂ
ਰੋਂਦਾ-ਰੋਂਦਾ ਮੈਂ ਸੌਂ ਜਾਂਦਾਂ....
ਅੱਧੀ-ਅੱਧੀ ਰਾਤੀਂ ਉੱਠ ਕੇ
ਚਾਨਣੀਆਂ ਤੋਂ ਰਾਹਵਾਂ ਪੁੱਛ ਕੇ
ਧੁੰਦਲੇ ਜਹੇ ਇਕ ਸਾਏ ਪਿਛੇ
ਕੋਹਾਂ ਤੀਕਣ ਹੋ ਕੇ ਆਉਂਦਾਂ
ਪਰ ਉਹ ਮੋਇਆ ਨਹੀਂ ਫੜੀਂਦਾ
ਨਿਰਾ ਸ਼ਕੀਨਾ ਵਾਂਗ ਦਸੀਂਦਾ
ਨਿਰਾ ਸ਼ਕੀਨਾ ਵਾਂਗ ਦਸੀਂਦਾ......"
ਪੁਸਤਕ 'ਲਾਜਵੰਤੀ' ਵਿਚੋਂ
"Iss gran varkha di rutey
Kanjkan de ik mele uttey
Duji vaar mili Shakina
Mainu pind di lehndi guthhey
Ambaan di ik jhangi ohley
Jithey din bhar koyal boley
Rondi-rondi mili Shakina
De gayi do ku chumann suchey
Koh-kaf di pari haseena.
Uss din magron phir Shakina
Mainu kadey vi Milan na aayi
Pind Basoli di oh jayi…..
Ambaan di uss jhangi ohley
Jithhey ajj vi koyal boley
Kadey-kadey main ajj vi jandaan
Oss nu ‘vajaan maar bulandaa
Ronda-ronda main so jandaa….
Adhi-adhi raati uthh ke
Chananiyan to rahvaan puchh ke
Dhundley jahey ik saaye pichhey
Kohaan tikan ho ke aaoundaa
Par oh moyaa nahin pharrinda
Nira Shakina vaang disinda
Nira Shakina vaang disinda….."
From the book ‘Laajwanti’

Thanks to Meharban Batalvi ji ..for this post

Thanks for Reading this. Like us on Facebook https://www.facebook.com/shivbatalvi and Subscribe to stay in touch.

No comments: