3.7.12

ਗ਼ਜ਼ਲਗੋ ਅਜਾਇਬ ਚਿੱਤਰਕਾਰ ਨਹੀਂ ਰਹੇ



ਪੱਤਰ ਪ੍ਰੇਰਕ

ਲੁਧਿਆਣਾ, 2 ਜੁਲਾਈ
ਪੰਜਾਬੀ ਗ਼ਜ਼ਲਗੋ ਤੇ ਪ੍ਰਗਤੀਵਾਦੀ ਸ਼ਾਇਰ ਅਜਾਇਬ ਚਿੱਤਰਕਾਰ ਅੱਜ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਉਹ ਬਹੁਤ ਸਾਰੇ ਸਾਹਿਤਕਾਰਾਂ ਦੇ ਰਹਿਨੁਮਾ ਬਣੇ। ਅਜਾਇਬ ਚਿੱਤਰਕਾਰ ਦਾ ਜਨਮ ਪਿੰਡ ਘਵੱਦੀ ਵਿਖੇ ਹੋਇਆ। ਉਨ੍ਹਾਂ ਨੇ ਜ਼ਿੰਦਗੀ ਦੀ ਜੱਦੋਜਹਿਦ ਕਰਦਿਆਂ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦੇ ਵਿੱਚ ਕਲਾਕਾਰ ਦੇ ਤੌਰ ‘ਤੇ ਨੌਕਰੀ ਕੀਤੀ। ਉਨ੍ਹਾਂ ਪੰਜਾਬੀ ਅਤੇ ਉਰਦੂ ਵਿੱਚ ਸ਼ਾਇਰੀ ਕਰਕੇ ਆਪਣੀ ਵਿਚਾਰਧਾਰਾ ਦਾ ਲੋਹਾ ਮਨਵਾਇਆ। ਕ੍ਰਿਸ਼ਨ ਅਦੀਬ ਨਾਲ ਮਿਲ ਕੇ ਅਤੇ ਸ਼ਿਵ ਕੁਮਾਰ ਬਟਾਲਵੀ ਦੀ ਸੰਗਤ ਕਰਦਿਆਂ ਉਨ੍ਹਾਂ ਉਹ ਗਜ਼ਲਾਂ ਲਿਖੀਆਂ ਜਿਹੜੀਆਂ ਪੰਜਾਬੀ ਸਾਹਿਤ ਦੀਆਂ ਬਿਹਤਰੀਨ ਕ੍ਰਿਤਾਂ ਅਤੇ ਕਿਤਾਬਾਂ ਬਣ ਗਈਆਂ।  ਅਜਾਇਬ ਚਿੱਤਰਕਾਰ ਨੇ ਪੰਜਾਬੀ ‘ਚ ਪ੍ਰਗਤੀਵਾਦੀ, ਜੁਝਾਰਵਾਦੀ ਅਤੇ ਉਤਰ-ਆਧੁਨਿਕਵਾਦੀ  ਦੌਰ ਵੇਖਿਆ। ਪੰਜਾਬੀ ਦੇ ਪ੍ਰਸਿੱਧ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਅਤੇ ਸਾਹਿਰ ਲੁਧਿਆਣਵੀ ਨਾਲ ਉਨ੍ਹਾਂ ਨੇ ਜਵਾਨੀ ਦੇ ਉਹ ਦਿਨ ਗੁਜ਼ਾਰੇ ਜਿਨ੍ਹਾਂ ਨੂੰ ਯਾਦ ਕਰਦਿਆਂ ਪੰਜਾਬੀ ਲੇਖਕ ਫ਼ਖਰ ਕਰਦੇ ਹਨ ।














ਮਹਿਬੂਬ ਸ਼ਾਇਰ ਤੇ ਚਿੱਤਰਕਾਰ ,ਅਜਾਇਬ ਚਿੱਤਰਕਾਰ ਜੀ. ਨੂੰ ਅੱਜ ਸੇਜਲ ਅਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ ,, ਉਹਨਾ ਦਾ ਅੰਤਿਮ ਸੰਸਕਾਰ ਅੱਜ ਪੰਜ ਕੁ ਵਜੇ ,, ਲੁਧਿਆਣਾ ਵਿਖੇ ਕੀਤਾ ਗਿਆ ,,,source -Ravinder Ravi ji 







Thanks for Reading this. Like us on Facebook https://www.facebook.com/shivbatalvi and Subscribe to stay in touch.