ਉਸਤਾਦ ਸ਼ਾਇਰ ਕਮਲ ਪਾਲ ਜੀ ਦੀ ਗਜ਼ਲਾਂ ਦੀ ਕਿਤਾਬ ,"ਦਿਨ ਪਰਤ ਆਉਣਗੇ "
ਪੰਜਾਬੀ ਸਾਹਿਤ ਵਿਚ ਇੱਕ ਬਹੁਤ ਖੂਬਸੂਰਤ ਇਜ਼ਾਫ਼ਾ !!
ਮੇਰੇ ਪੰਜਾਬ ਵਿਚ ਵਸਦੇ ਸਾਹਿਤਕਾਰ ਦੋਸਤੋ , ਕਿਤਾਬ " ਦਿਨ ਪਰਤ ਆਉਣਗੇ " ਲੋਕ ਗੀਤ ਪਰਕਾਸ਼ਨ ਚੰਡੀਗ੍ਹੜ ਵਲੋਂ ਛਾਪੀ ਗਈ ਹੈ । ਉਨ੍ਹਾ ਦਾ ਪਤਾ ( ਸੈਕਟਰ ੩੪ ਸ਼ੌਪ ਨੰਬਰ ੨੬-੨੭ ਅਤੇ ਫੋਨ ਨੰਬਰ ੦੧੭੨-੫੦੭੭੪੨੭......੦੧੭੨-੫੦੭
ਉਸਤਾਦ ਸ਼ਾਇਰ ਕਮਲ ਦੇਵ ਪਾਲ ਜੀ ਦੀ ਪਲੇਠੀ ਪੁਸਤਕ "ਦਿਨ ਪਰਤ ਆਉਣਗੇ" ਅੱਜ ਹੀ ਪੜ ਕੇ ਹਟਿਆ ਹਾਂ !!
ਸਮਾਜਿਕ ਨਾ ਬਰਾਬਰੀ ਉੱਤੇ ਬੇਬਾਕ ਕਵਿਤਾਵਾਂ ! ਇਨਕਲਾਬੀ ਸੁਰ ਸਮਾਜ ਵਿਚ ਹਰੇਕ ਵਰਗ ਨੂੰ ਇੱਕ ਸੇਧ ਤੇ ਸੰਦੇਸ਼ ਦਿੱਤਾ ਹੈ ,
ਉਹਨਾ ਨੇ ਹਰੇਕ ਉਸ ਗੱਲ ਉੱਤੇ ਕਿੰਤੂ ਕੀਤਾ ਹੈ ਜਿਸ ਬਾਰੇ ਬਹੁਤੇ ਲੋਕ ਗੱਲ ਕਰਨ ਤੋਂ ਵੀ ਝਿਜਕਦੇ ਨੇ !!
ਇੱਕ ਨਿਡਰ ਤੇ ਬੁਲੰਦ ਕਵਿਤਾ ਦੀ ਕਿਤਾਬ ...ਮਨ ਖੁਸ਼ ਹੋ ਗਿਆ !!
ਇੱਕ ਕਾਬਿਲ-ਏ-ਤਾਰੀਫ਼ ਸੌਗਾਤ ਪੰਜਾਬੀ ਸਹਿਤ ਲਈ ...ਲਾਲੀ
ਉਹਨਾ ਦੀ ਕੁਝ ਕਵਿਤਾਵਾਂ ਦੇ ਅੰਸ਼ ...
ਤਕਲੀਫ਼
___________
ਤਕਲੀਫ਼ ਕਿਸਨੂੰ ਹੈ ?
ਏ ਕੇ ਸੰਤਾਲੀ ਦੀ
ਦਿਮਾਗ ਸ਼ੈਤਾਨ ਦਾ
ਹਥ ਕਾਨੂੰਨ ਦੇ
ਕਾਨੂੰਨ ਰੱਬ ਦਾ
ਰੱਬ ?
ਰੱਬ ਤਾਂ ਬੱਸ ਤੁਹਾਡਾ ਹੈ
ਸਾਡਾ ਤਾਂ ਬਸ
ਸੀਨਾ ਹੈ I
ਪੁਸ਼ਤਾਂ ਦੀਏ ਕੰਜ੍ਕੇ
________________
ਉਸਨੇ ਤੈਨੂੰ ਗੰਨਾ ਚੁਪਾ ਕੇ
ਤੇਰੇ ਦੰਦਾਂ ਦੀ ਤੁਲਨਾ
ਮੋਤੀਆਂ ਨਾਲ ਕਰਨੀ ਹੈ
ਸਰੋਂ ਦੇ ਸਾਗ ਦੀਆਂ
ਦੋ ਕੁ ਚੀਰਨੀਆਂ ਬਦਲੇ
ਤੈਨੂੰ ਸਾਬਤੀ ਨੂੰ
ਗੰਦਲ ਆਖ ਦੇਣਾ ਹੈ ....
ਬਦਸ਼ਗਨੀ
________
ਲਿਆ ਓਏ ਚਾਰ ਗਿਲਾਸ
ਸਲੂਣਾ , ਗੰਢਾ
ਹੋਰ ਵੀ ਚੰਗਾ
ਹੁਣੇ ਲਿਆਇਆ
ਜੀ ਸਰਕਾਰ
ਲਾ ਲਓ ਦੋ ਪੇੱਗ
ਤੂੰ ਵੀ ਲਾ ਲੈ
ਇੱਕ ਅੱਧਾ ਪੇੱਗ
ਥਕਿਆ ਹੋਣਾ
ਜੀ ਸਰਕਾਰ
ਲੈ ਆ ਮੁਰਗਾ
ਬਣ ਗਿਆ ਹੋਣਾ
ਜੀ ਸਰਕਾਰ
ਓਏ ਚਾਰ ਜਣੇ ਆਂ
ਪੰਜ ਕੌਲੀਆਂ ?
ਮੈਂ ਵੀ ਖਾਊਂਗਾ ਸਰਕਾਰ
ਬਾਅਦ ਚ ਖਾਈਂ
ਜੂਠ ਨਹੀਂ ਮਿਲਣੀ ?
ਪੇੱਗ ਲੁਆ ਕੇ
ਦੱਸਦਾਂ ਜੂਠ
ਵੱਡਾ ਵਾਟਾ
ਲੈ ਆਉਂਦਾ ਹਾਂ !
ਸਾਰੀਆਂ ਕੌਲੀਆਂ
ਇਸ ਵਿਚ ਪਾਓ
ਕੱਠੇ ਬਹਿ ਕੇ
ਰਲ ਕੇ ਖਾਓ !
ਕਾਹਤੇ ?
ਦੱਸਾਂ ?
ਦੱਸ
ਮੈਂ ਖਾਊਂਗਾ
ਕੰਮ ਤੁਹਾਡਾ
ਪਿਓ ਹੈ ਕਰਦਾ
ਜਿਸ ਨੇ ਖਾਣਾ ?
Thanks for Reading this. Like us on Facebook https://www.facebook.com/shivbatalvi and Subscribe to stay in touch.