4.6.13

ਵਿਜੇ ਵਿਵੇਕ




ਸੋਚਦਾ ਕੁਝ ਹੋਰ ਹਾਂ ਮੈਂ ਬੋਲਦਾ ਕੁਝ ਹੋਰ ਹਾਂ 
ਵਸਤ ਕਿਧਰੇ ਹੋਰ ਗੁਮ ਹੈ ,ਫੋਲਦਾ ਕੁਝ ਹੋਰ ਹਾਂ 
ਕੁਫਰ ਦਾ ਹਟਵਾਣੀਆ ਹਾਂ ਦੇ ਰਿਹਾਂ ਖੁਦ ਨੂ ਫਰੇਬ 
ਵੇਚਦਾ ਕੁਝ ਹੋਰ ਹਾਂ ਮੈਂ ਤੋਲਦਾ ਕੁਝ ਹੋਰ ਹਾਂ 
ਹੋਸ਼ ਤੇ ਮਸਤੀ ਮੇਰੀ ਇੱਕਮਿੱਕ ਨਹੀਂ ਹੋਈਆਂ ਅਜੇ 
ਯਤਨ ਸੰਭਲਣ ਦਾ ਕਰਾਂ ਤਾਂ ਡੋਲਦਾ ਕੁਝ ਹੋਰ ਹਾਂ 
ਕੁਝ ਕੁ ਤੇਰੀ ਅੱਖ ਵਿਚ ਵੀ ਫ਼ਰਕ ਹੈ , ਮੈਂ ਵੀ ਤਾਂ ਪਰ 
ਦੂਰ ਦਾ ਕੁਝ ਹੋਰ ਹਾਂ ਤੇ ਕੋਲ ਦਾ ਕੁਝ ਹੋਰ ਹਾਂ 
ਮੈਂ ਮੁਨਾਖਾ ਹੀ ਨਹੀਂ ਮੈਂ ਅਕਲ ਦਾ ਅੰਨ੍ਹਾ ਵੀ ਹਾਂ 
ਮੈਂ ਗਵਾਇਆ ਹੋਰ ਕੁਝ ਹੈ ,ਟੋਲਦਾ ਕੁਝ ਹੋਰ ਹਾਂ ......ਵਿਜੇ ਵਿਵੇਕ.


Thanks for Reading this. Like us on Facebook https://www.facebook.com/shivbatalvi and Subscribe to stay in touch.