4.6.13

ਹੁਨਰ ਨੂੰ ਹੱਥਾਂ 'ਤੇ ਮਾਣ ਹੋਵੇ ,ਲਗਨ ਨੂੰ ਦਿਲ 'ਤੇ ਯਕ਼ੀਨ ਹੋਵੇ




ਹੁਨਰ ਨੂੰ ਹੱਥਾਂ 'ਤੇ ਮਾਣ ਹੋਵੇ ,ਲਗਨ ਨੂੰ ਦਿਲ 'ਤੇ ਯਕ਼ੀਨ ਹੋਵੇ 
ਇਹ ਤਖ਼ਤ ਹੋਵੇ ਮੁਹੱਬਤਾਂ ਦਾ ਤੇ ਸਚ ਗੱਦੀ-ਨਸ਼ੀਨ ਹੋਵੇ 

ਮੈਂ ਅੱਕ ਚੁੱਕਾ ਹਾਂ ਸੁਣ ਕੇ ਬਾਤਾਂ ਤੇ ਥੱਕ ਚੁੱਕਾਂ ਕਿਤਾਬਾਂ ਪੜ੍ਹ ਕੇ 
ਤੇ ਢੂੰਡਦਾ ਹਾਂ ਲਫਜ਼ ਐਸਾ ਜੋ ਰੋਜ਼ ਤਾਜ਼ਾ -ਤਰੀਨ ਹੋਵੇ 

ਮੈਂ ਕਦ ਇਹ ਚਾਹਿਆ ਸੀ ਬੀਬਾ ਬੰਦਾ ਬੇਜਾਨ ਪੁਰਜ਼ੇ ਦੇ ਵਾਂਗ ਘੁੰਮੇ 
ਮੈਂ ਕਦ ਇਹ ਚਾਹਿਆ ਸੀ ਦੁਨੀਆ ਏਦਾਂ ਦੀ ਦਿਲ -ਵਿਹੂਣੀ ਮਸ਼ੀਨ ਹੋਵੇ 

ਨਦੀ ਵੀ ਕੀ ਜੋ ਵਗਣ ਵੇਲੇ ਖ਼ਿਆਲ ਰਖਦੀ ਹੈ ਕੰਢਿਆਂ ਦਾ 
ਕਵੀ ਵੀ ਕੀ ਜੋ ਬਹਿਰ ਦੀ ਹੀ ਮਸੰਦਗੀ ਦੇ ਅਧੀਨ ਹੋਵੇ...vijay vivek


Thanks for Reading this. Like us on Facebook https://www.facebook.com/shivbatalvi and Subscribe to stay in touch.