ਦਕਸ਼ਣਾ ਦਾ ਭਾਰ... / ਗ਼ਜ਼ਲ../ ਜਗਵਿੰਦਰ ਜੋਧਾ
ਸਿਰੋਂ ਹੌਲ਼ਾ ਗੁਰੂ ਦੀ ਦਕਸ਼ਣਾ ਦਾ ਭਾਰ ਕਰਦਾ ਹਾਂ
ਮੈਂ ਇਸ ਵਾਰੀ ਅੰਗੂਠਾ ਦੇਣ ਤੋਂ ਇਨਕਾਰ ਕਰਦਾ ਹਾਂ
ਦਿਖਾ ਕੇ ਖ਼ਾਬ ਬੰਸਰੀਆਂ ਦਾ ਕਮਸਿਨ ਪੋਰੀਆਂ ਤਾਈਂ
ਸਲੀਬਾਂ ਵਾਸਤੇ ਬਾਂਸਾਂ ਦਾ ਮੈਂ ਵਿਓਪਾਰ ਕਰਦਾ ਹਾਂ
ਮੇਰੀ ਆਵਾਜ਼ ਨੇ ਸੁੱਤੇ ਪਏ ਪਾਣੀ ਜਗਾਏ ਨੇ
ਅਦਾਲਤ ਸਾਹਮਣੇ ਆਪਣੇ ਗੁਨਾਹ ਸਵੀਕਾਰ ਕਰਦਾ ਹਾਂ
ਸੁਰਾਹੀ ਸੁੱਟ ਕੇ ਤੁਰ ਪੈਨਾਂ ਗੁਆਚੀ ਇਕ ਨਦੀ ਭਾਲਣ
ਇਹ ਕਿਸੇ 'ਰੇਤ ਛਲ' 'ਤੇ ਹਰ ਦਫ਼ਾ ਇਤਬਾਰ ਕਰਦਾ ਹਾਂ
ਜਦੋਂ ਤੀਕਰ ਉਹ ਦਰਿਆ ਨੂੰ ਮਨਾਉਂਦੇ ਨੇ, ਉਦੋਂ ਤਕ ਮੈਂ
ਲਹੂ ਦੇ ਨਾਲ ਪਿਆਸੇ ਖੇਤ ਨੂੰ ਸਰਸ਼ਾਰ ਕਰਦਾ ਹਾਂ
ਜਗਾ ਕੇ ਬਾਲੜੇ ਹਰਫਾਂ ਨੂੰ ਕੱਚੀ ਨੀਂਦ ਤੋਂ, ਅਕਸਰ
ਮੈਂ ਬੁੱਤਾਂ ਨਾਲ ਆਪਣੇ ਇਸ਼ਕ ਦਾ ਇਜ਼ਹਾਰ ਕਰਦਾ ਹਾਂ
Thanks for Reading this. Like us on Facebook https://www.facebook.com/shivbatalvi and Subscribe to stay in touch.