ਗ਼ਜ਼ਲ - ਰਾਜ ਲਾਲੀ ਬਟਾਲਾ
ਬੋਲਾਂ ਤਾਂ ਮਚਦੇ ਭਾਂਬੜ , ਲਾਟਾਂ ਅਤੇ ਸ਼ਰਾਰੇ ,
ਹੋਠਾਂ ਤੇ ਹਨ ਦਹਿਕਦੇ ਦਿਨ ਰਾਤ ਹੁਣ ਅੰਗਾਰੇ !
ਮੈਥੋਂ ਜੋ ਕਹਿ ਨਾ ਹੋਇਆ , ਤੈਥੋਂ ਜੋ ਸੁਣ ਨਾ ਹੋਇਆ ,
ਇਹ ਇਸ਼ਕ ਦੀ ਬੁਝਾਰਤ , ਬੁਝ ਲੈਣ ਲੋਕ ਸਾਰੇ !
ਮੇਰੇ ਹੀ ਵਾਂਗ ਦੱਸੋ ,ਹੋ ਸੋਚਦੇ ਤੁਸੀਂ ਵੀ ,
ਕਿਉਂ ਮਹਿਲ ਰੋਜ਼ ਉਸਰਨ ਕਿਉਂ ਢਹਿਣ ਰੋਜ਼ ਢਾਰੇ " ।
ਉਸਦਾ ਮੈਂ ਤਖਤ ਪਲਟਣ ਤੁਰਿਆਂ ਹਾਂ ਲੈਸ ਹੋ ਕੇ ,
ਕੋਈ ਨਾ ਮੈਨੂੰ ਰੋਕੇ , ਕੋਈ ਨਾ ਹਾਕ ਮਾਰੇ !
ਮੇਰੇ ਹੀ ਬੋਲ ਮੈਥੋਂ ਜਦ ਕਰ ਗਏ ਬਗਾਵਤ ,
ਅਪਣੇ ਹੀ ਆਪ ਕੋਲੋਂ , ਹਾਰੇ ਕਿ ਹੁਣ ਵੀ ਹਾਰੇ !
ਹਾਲੇ ਵੀ ਉਹ ਖਲੋਤੇ ਹਨ ਵੇਖਦੇ ਤਮਾਸ਼ਾ ,
ਅਪਣੀ ਹੀ ਛੱਤ ਉੱਤੇ ਟੁਟਦੇ ਨੇ ਰੋਜ਼ ਤਾਰੇ !
ਜੀਣਾ ਹਰਾਮ ਕਰਨਾ ਤੇਰਾ ਹੈ ਵਾਰਸਾਂ ਨੇ ,
ਚੋਂਕਾਂ ਚ ਹੱਕ ਮੰਗਦੇ, ਜਿੰਨੇ ਤੂੰ ਲੋਕ ਮਾਰੇ !
ਸਦੀਆਂ ਤੋਂ ਹੋ ਰਿਹਾ ਹੈ ਔਰਤ ਦੇ ਨਾਲ ਐਸਾ
ਜਦ ਰਾਮ ਡੋਬਦਾ ਹੈ , ਸੀਤਾ ਨੂੰ ਕੌਣ ਤਾਰੇ ?
ਮੁੜ ਘਿੜ ਜੇ ਤੋੜਨੇ ਹਨ , ਵਾਅਦੇ ਕਰੀਂ ਨਾ 'ਲਾਲੀ' ,
ਵਾਅਦੇ ਨਿਭਾਉਣ ਵਾਲੇ ਲਾਉਂਦੇ ਕਦੇ ਨਾ ਲਾਰੇ
.............................. ...................... - ਰਾਜ ਲਾਲੀ ਬਟਾਲਾ
Thanks for Reading this. Like us on Facebook https://www.facebook.com/shivbatalvi and Subscribe to stay in touch.
ਬੋਲਾਂ ਤਾਂ ਮਚਦੇ ਭਾਂਬੜ , ਲਾਟਾਂ ਅਤੇ ਸ਼ਰਾਰੇ ,
ਹੋਠਾਂ ਤੇ ਹਨ ਦਹਿਕਦੇ ਦਿਨ ਰਾਤ ਹੁਣ ਅੰਗਾਰੇ !
ਮੈਥੋਂ ਜੋ ਕਹਿ ਨਾ ਹੋਇਆ , ਤੈਥੋਂ ਜੋ ਸੁਣ ਨਾ ਹੋਇਆ ,
ਇਹ ਇਸ਼ਕ ਦੀ ਬੁਝਾਰਤ , ਬੁਝ ਲੈਣ ਲੋਕ ਸਾਰੇ !
ਮੇਰੇ ਹੀ ਵਾਂਗ ਦੱਸੋ ,ਹੋ ਸੋਚਦੇ ਤੁਸੀਂ ਵੀ ,
ਕਿਉਂ ਮਹਿਲ ਰੋਜ਼ ਉਸਰਨ ਕਿਉਂ ਢਹਿਣ ਰੋਜ਼ ਢਾਰੇ " ।
ਉਸਦਾ ਮੈਂ ਤਖਤ ਪਲਟਣ ਤੁਰਿਆਂ ਹਾਂ ਲੈਸ ਹੋ ਕੇ ,
ਕੋਈ ਨਾ ਮੈਨੂੰ ਰੋਕੇ , ਕੋਈ ਨਾ ਹਾਕ ਮਾਰੇ !
ਮੇਰੇ ਹੀ ਬੋਲ ਮੈਥੋਂ ਜਦ ਕਰ ਗਏ ਬਗਾਵਤ ,
ਅਪਣੇ ਹੀ ਆਪ ਕੋਲੋਂ , ਹਾਰੇ ਕਿ ਹੁਣ ਵੀ ਹਾਰੇ !
ਹਾਲੇ ਵੀ ਉਹ ਖਲੋਤੇ ਹਨ ਵੇਖਦੇ ਤਮਾਸ਼ਾ ,
ਅਪਣੀ ਹੀ ਛੱਤ ਉੱਤੇ ਟੁਟਦੇ ਨੇ ਰੋਜ਼ ਤਾਰੇ !
ਜੀਣਾ ਹਰਾਮ ਕਰਨਾ ਤੇਰਾ ਹੈ ਵਾਰਸਾਂ ਨੇ ,
ਚੋਂਕਾਂ ਚ ਹੱਕ ਮੰਗਦੇ, ਜਿੰਨੇ ਤੂੰ ਲੋਕ ਮਾਰੇ !
ਸਦੀਆਂ ਤੋਂ ਹੋ ਰਿਹਾ ਹੈ ਔਰਤ ਦੇ ਨਾਲ ਐਸਾ
ਜਦ ਰਾਮ ਡੋਬਦਾ ਹੈ , ਸੀਤਾ ਨੂੰ ਕੌਣ ਤਾਰੇ ?
ਮੁੜ ਘਿੜ ਜੇ ਤੋੜਨੇ ਹਨ , ਵਾਅਦੇ ਕਰੀਂ ਨਾ 'ਲਾਲੀ' ,
ਵਾਅਦੇ ਨਿਭਾਉਣ ਵਾਲੇ ਲਾਉਂਦੇ ਕਦੇ ਨਾ ਲਾਰੇ
..............................
Thanks for Reading this. Like us on Facebook https://www.facebook.com/shivbatalvi and Subscribe to stay in touch.