29.7.13

ਸ਼ਕਤੀ - ਲਾਲ ਸਿੰਘ ਦਿਲ

ਸ਼ਕਤੀ - ਲਾਲ ਸਿੰਘ ਦਿਲ

ਲੋਕ ਮਾਰੇ ਮਾਰੇ ਫਿਰਦੇ ਹਨ
ਹੈਂ ਜੀ ਹੈਂ ਜੀ ਕਰਦੇ ਹਨ
ਅਨ੍ਹੇਰੀਆਂ ਨੁੱਕਰਾਂ 'ਚ ਬਹਿੰਦੇ ਹਨ
ਉਨਾਂ ਨੂੰ ਦੱਸਿਆ ਜਾਂਦਾ ਹੈ
ਕਿ ਉਹ ਦੇਵਤੇ ਦੇ ਪੈਰ 'ਚੋਂ ਜੰਮਦੇ ਨੇ
ਸ਼ਕਤੀ ਮਾਰੀ ਮਾਰੀ ਫਿਰਦੀ ਹੈ
ਅੱਖਾਂ ਤੋਂ ਮੱਖੀਆਂ ਝੱਲਦੀ ਹੈ
ਨੀਵੀਂ ਪਾ ਪਾ ਤੁਰਦੀ ਹੈ
ਸ਼ਕਤੀ ਆਪਣੇ ਡੌਲਿਆਂ ਨੂੰ
ਲੱਤਾਂ ਨੂੰ
ਕੰਮ ਦੇ ਸੰਦ ਸਮਝਦੀ ਹੈ
ਏਦੂੰ ਵੱਧ ਕੁਝ ਨਹੀਂ
ਉਨਾਂ ਤੋਂ ਲੁਕਾਇਆ ਜਾਂਦੈ
ਕਿ ਉਹ ਸਭ ਦਰਾਵੜ ਸਨ

................................- ਲਾਲ ਸਿੰਘ ਦਿਲ



Thanks for Reading this. Like us on Facebook https://www.facebook.com/shivbatalvi and Subscribe to stay in touch.