ਪੰਜਾਬੀ ਸਾਹਿਤ ਦੇ ਪਾਠਕਾਂ ਨਾਲ ਇਹ ਜਾਣਕਾਰੀ ਸਾਂਝੀ ਕਰਨ ਵਿਚ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਕੇ ਪੰਜਾਬੀ ਦਾ ਸਾਹਿਤਕ ਮੈਗਜ਼ੀਨ ਕੁੰਭ ਦਾ ਪਹਿਲਾ ਅੰਕ ਰਲੀਜ਼ ਹੋਣ ਜਾ ਰਿਹਾ ਹੈ । ਕਿਸੇ ਸਾਹਿਤਕ ਪਰਚੇ ਦੇ ਪਲੇਠੇ ਅੰਕ ਦੇ ੧੭੬ ਪੰਨੇ ਹੋਣਾ ਵੀ ਇਕ ਵੱਡੀ ਪਰਾਪਤੀ ਹੈ । ਇਹ ਮੈਗਜ਼ੀਨ ਕੱਢਣ ਦਾ ਸਿਹਰਾ ਇੰਦਰਜੀਤ ਪੁਰੇਵਾਲ ( ਨਿਉਯਾਰਕ ) ਅਤੇ ਪੰਜਾਬੀ ਕਹਾਣੀ ਦੇ ਨਾਮਾਵਰ , ਚਰਚਿਤ ਕਹਾਣੀਕਾਰ ਪੇ੍ਮ ਗੋਰਖੀ ਜੀ ਦੇ ਸਿਰ ਬੱਝਦਾ ਹੈ । ਕੋਈ ਵੀ ਸਾਹਿਤਕ ਪਰਚਾ ਕੱਢਣਾ ਤਲਵਾਰ ਦੀ ਧਾਰ ਤੇ ਤੁਰਨ ਦੇ ਬਾਰਬਰ ਹੁੰਦਾ ਹੈ । ਪਰ ਇੰਦਰਜੀਤ ਪੁਰੇਵਾਲ ਕੋਲ ਤਲਵਾਰ ਦੀ ਧਾਰ ਉੱਤੇ ਤੁਰਨ ਦਾ ਹੌਸਲਾ ਅਤੇ ਤਜ਼ੁਰਬਾ ਦੇਵੇਂ ਹਨ । ਇਹ ਪਰਚਾ ਦੋ ਫਰਬਰੀ ਦਿਨ ਐਤਵਾਰ ਨੂੰ ਪੇ੍ਸ ਕਲੱਬ ਚੰਡੀਗੜ੍ਹ ਵਿਚ ਰਲੀਜ਼ ਹੋਵੇਗਾ । ਛੱਬੀ ਜਨਵਰੀ ਦੇ ਰਾਸ਼ਟਰੀ ਸਮਾਗਮਾ ਨੂੰ ਮੁੱਖ ਰਖੱਦਿਆਂ ਹੀ ਦੋ ਫਰਬਰੀ ਦਾ ਦਿਨ ਨਿਸਚਿਤ ਕੀਤਾ ਗਿਆ ਹੈ । ਕੁੰਭ ਦੇ ਪਲੇਠੇ ਅੰਕ ਵਿਚ ਗੀਤ , ਕਵਿਤਾਵਾਂ , ਗ਼ਜ਼ਲਾਂ , ਕਹਾਣੀਆ , ਸਾਹਿਤਕ ਲੇਖ ਅਤੇ ਹੋਰ ਰੌਚਕ ਸਮਗਰੀ ਪੜ੍ਹਨ ਵਾਸਤੇ ਮਿਲੇਗੀ । ਆਸ ਕਰਦਾ ਹਾਂ ਕੇ ਇਹ ਮੈਗਜ਼ੀਨ ਪਾਠਕਾਂ ਨੂੰ ਬਹੁਤ ਪਸੰਦ ਆਵੇਗਾ ਅਤੇ ਭਰਪੂਰ ਹੁੰਘਾਰਾ ਮਿਲੇਗਾ । ਦੇਸ ,ਵਿਦੇਸ਼ਾਂ ਵਿਚ ਬੈਠੇ ਲੇਖਕਾਂ ਅਤੇ ਪਾਠਕਾਂ ਵਿਚ ਇਸ ਮੈਗਜ਼ੀਨ ਦੀ ਬਹੁਤ ਊਡੀਕ ਹੋ ਰਹੀ ਹੈ । ਇੰਦਰਜੀਤ ਪੁਰੇਵਾਲ ਜੀ ਨੇ ਫੋਨ ਉੱਤੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਇਸ ਸਮਾਗਮ ਦੀ ਪਰਧਾਨਗੀ ਮਸ਼ਹੂਰ ਕਹਾਣੀਕਾਰ ਗੁਲਜ਼ਾਰ ਸੰਧੂ ਜੀ ਕਰਨਗੇ । ਸਟੇਜ ਦਾ ਸੰਚਾਲਨ ਜਸਬੀਰ ਭੁੱਲਰ ( ਕਹਾਣੀਕਾਰ ) ਕਰਨਗੇ । ਸਾਰੇ ਸਾਹਿਤਕ ਪੇ੍ਮੀਆਂ ਨੂੰ ਇਸ ਸਮਾਗਮ ਵਿਚ ਸ਼ਾਮਿਲ ਹੋਣ ਦਾ ਖੁੱਲਾ ਸੱਦਾ ਦਿੱਤਾ ਜਾਂਦਾ ਹੈ । ਆਸ ਹੈ ਇਹ ਮੈਗਜ਼ੀਨ ( ਕੁੰਭ ) ਪਾਠਕਾਂ ਦੀਆਂ ਆਸਾਂ ਉੱਪਰ ਖਰਾ ਉਤਰੇਗਾ । ਤੁਹਾਡੇ ਭਰਪੂਰ ਹੁੰਘਾਰੇ ਦੀ ਆਸ ਹੈ । ਵਧੇਰੇ ਜਾਣਕਾਰੀ ਵਾਸਤੇ ( ਵਿਦੇਸ਼ਾਂ ਵਿੱਚ ) ਇੰਦਰਜੀਤ ਪੁਰੇਵਾਲ ਜੀ ਨਾਲ ਰਾਬਾਤਾ ਇਸ ਫੋਨ ਉੱਪਰ ਕੀਤਾ ਜਾ ਸਕਦਾ ਹੈ । ਫੋਨ ਨੰਬਰ ----- ੦੦੧੧੮੪੫੭੦੨੧੮੮੬ । ਇਸੇ ਤਰਾਂ ਹੀ ਪੰਜਾਬ ਵਿਚ ਪੇ੍ਮ ਗੋਰਖੀ ਜੀ ਨਾ ਇਸ ਫੋਨ ਨੰਬਰ -- ੯੮੫੫੫੯੧੭੬੨ ਉੱਪਰ ਸੰਪਰਕ ਕੀਤਾ ਜਾ ਸਕਦਾ ਹੈ ।-------- ਕਮਲ ਦੇਵ ਪਾਲ ------
Thanks for Reading this. Like us on Facebook https://www.facebook.com/shivbatalvi and Subscribe to stay in touch.