ਦੋਸਤੋ ਆਪਣੀ ਪਲੇਠੀ ਗ਼ਜ਼ਲ ਪੁਸਤਕ 'ਰੰਗਸ਼ਾਲਾ' ਲੈ ਕੇ ਆਪ ਜੀ ਦੇ ਰੂਬਰੂ ਹੋਣ ਜਾ ਰਿਹਾਂ...ਆਸ ਹੈ ਆਪਣੇ ਪਿਆਰ ਨਾਲ ਨਿਵਾਜ਼ੋਗੇ । ਇਹ ਪੁਸਤਕ ਚੇਤਨਾ ਪ੍ਰਕਾਸ਼ਨ ਲੁਧਿਆਣਾ ਵਲੋਂ ਛਾਪੀ ਗਈ ਹੈ...ਤੇ ਹੋਰ ਥੋੜੇ ਦਿਨਾਂ ਤਕ ਮਾਰਕੀਟ ਵਿਚ ਉਪਲਬਧ ਹੋ ਜਾਵੇਗੀ ।
ਧੰਨਵਾਦ ਸਹਿਤ
ਕਿਤਾਬ ਵਿਚੋਂ ਕੁਛ ਝਲਕ..ਹਾਜ਼ਰ ਹੈ
ਪੈੜ ਗੋਰੇ ਰੰਗ ਦੀ, ਰਾਹਾਂ ਲੁਕੋਈ ਫੇਰ ਤੋਂ ।
ਬੇਕਸਾਂ ਦੀ ਅੱਖ ਵੀ, ਜਾਂਦੀ ਹੈ ਰੋਈ ਫੇਰ ਤੋਂ ।
ਖਾਬ ਦੀ ਅਰਥੀ ਸਜਾ ਕੇ, ਆਪ ਹੀ ਬੈਠਾ ਰਿਹਾ,
ਬੋਲ ਬੋਲਣ ਸੋਗ ਦੇ, ਆਇਆ ਨ ਕੋਈ ਫੇਰ ਤੋਂ ।
ਹਾਸਿਆਂ ਨੇ ਢਕ ਲਿਆ, ਚਿਹਰਾ ਜਦੋਂ ਮੇਰਾ ਕਿਤੇ,
ਚੀਸ ਦਿਲ ਦੇ ਰੂਬਰੂ ਇਕ, ਆ ਖਲੋਈ ਫੇਰ ਤੋਂ ।
ਦੋਸਤਾਂ ਦੇ ਸ਼ਹਿਰ ਦਾ, ਮੇਰਾ ਭੁਲੇਖਾ ਮਿਟ ਗਿਆ,
ਫੜ ਕਟਾਰੀ ਜਦ ਕਿਸੇ, ਮੇਰੇ ਖੁਭੋਈ ਫੇਰ ਤੋਂ ।
ਚੁੱਪ ਤੇਰੀ ਕਹਿ ਗਈ, ਸਾਰੇ ਫਸਾਨੇ ਅਣਕਹੇ,
ਦੇਖ ਮੈਨੂੰ ਮਿਲ ਗਈ, ਭਟਕਣ ਨਰੋਈ ਫੇਰ ਤੋਂ ।
................................................................
ਮਿਰੀ ਝੋਲੀ ਭਰੇ ਅੰਗਾਰ, ਮੇਰੇ ਕੋਲ ਨਾ ਆਵੀਂ ।
ਮਿਰਾ ਹੈ ਅੱਗ ਦਾ ਸੰਸਾਰ, ਮੇਰੇ ਕੋਲ ਨਾ ਆਵੀਂ ।
ਕਦੇ ਮੈਂ ਹੋ ਰਹਾਂ ਸਾਗਰ, ਕਦੇ ਮੈਂ ਬੂੰਦ ਰਹਿ ਜਾਵਾਂ,
ਮਿਰਾ ਬਦਲੇ ਸਦਾ ਆਕਾਰ, ਮੇਰੇ ਕੋਲ ਨਾ ਆਵੀਂ ।
ਸਦਾ ਮਿੱਟੀ ਜਿਹਾ ਬਣ ਕੇ, ਰਿਹਾ ਪੈਰੀਂ ਤਿਰੇ ਰੁਲ਼ਦਾ,
ਤਿਰਾ ਘਟਿਆ ਨਹੀ ਹੰਕਾਰ, ਮੇਰੇ ਕੋਲ ਨਾ ਆਵੀਂ ।
................................................................
ਤਾਲ ਅਪਣੀ ਤੇ, ਨਚਾਇਆ ਯਾਰ ਨੇ ।
ਪੁਤਲੀਆਂ ਦੀ ਜੂਨ ਪਾਇਆ ਯਾਰ ਨੇ ।
ਆਦਤਨ ਹੀ ਉਹ ਦਿਲਾਂ ਨੂੰ ਤੋੜਦਾ,
ਫਿਰ ਕਦੇ ਮਰਹਮ ਨ ਲਾਇਆ ਯਾਰ ਨੇ ।
ਹਸਦਿਆਂ ਨੂੰ ਰੋਣ ਲਾਉਂਦਾ ਹੈ ਸਦਾ,
ਰੋਂਦਿਆਂ ਨੂੰ ਕਦ ਹਸਾਇਆ ਯਾਰ ਨੇ ।
ਇੱਕ ਵੀ ਮੌਕਾ ਨ ਮੈਨੂੰ ਯਾਦ ਹੁਣ,
ਕੌਲ ਅਪਣਾ ਜਦ ਨਿਭਾਇਆ ਯਾਰ ਨੇ ।
ਹਰ ਗਜ਼ਲ ਮੇਰੀ ਦੇ ਰਾਹੀਂ ਬੋਲਦਾ,
ਖੁਦ ਕਦੇ ਕੁਛ ਨਾ ਸੁਣਾਇਆ ਯਾਰ ਨੇ ।
ਰਾਜਵੰਤ ਬਾਗੜੀ...( from facebook group)
ਇਕ ਗ਼ਜ਼ਲ ਰੰਗਸ਼ਾਲਾ ਚੋਂ
.......................... ........
ਕਦੇ ਹੱਸੇ ਕਦੇ ਰੋਏ ਗਜ਼ਲ ਰਾਹੀਂ ।
ਕਦੇ ਜੀਏ ਕਦੇ ਮੋਏ ਗਜ਼ਲ ਰਾਹੀਂ ।
ਬਦਲ ਕੇ ਹੌਂਕਿਆਂ ਤੋਂ, ਇਹ ਹਰਫ ਮੇਰੇ,
ਉਜਾਗਰ ਆਪ ਹੀ ਹੋਏ ਗਜ਼ਲ ਰਾਹੀਂ ।
ਜਦੋਂ ਮਹਿਫਿਲ ਚ ਸਾਨੂੰ, ਦੇਖਿਆ ਉਸ ਨੇ,
ਉਦੋਂ ਦਰ ਯਾਰ ਨੇ ਢੋਏ ਗਜ਼ਲ ਰਾਹੀਂ ।
ਸਿਦਕ ਮੇਰਾ ਸਦਾ ਹੈ ਆਖਦਾ ਮੈਨੂੰ,
ਮਿਲਾਂਗੇ ਫਿਰ ਕਿਤੇ ਦੋਏ ਗ਼ਜ਼ਲ ਰਾਹੀਂ ।
ਸ਼ਿਕਨ ਮੱਥੇ ਤੇ ਨਾ ਆਈ ਕਦੇ ਤੇਰੇ,
ਉਲ੍ਹਾਮੇ ਅਸ਼ਕ ਬਣ ਚੋਏ ਗ਼ਜ਼ਲ ਰਾਹੀਂ ।
ਕਸਕ ਦਿਲ ਦੀ ਜਦੋਂ ਵੀ ਰੌਸ਼ਨੀ ਬਣਦੀ,
ਲਿਖਾਂ ਫਿਰ ਦਰਦ ਮੈਂ ਲੋਏ ਗਜ਼ਲ ਰਾਹੀਂ ।
ਵਫਾ ਮੇਰੀ ਤੇ ਜਿਹੜੇ ਦਾਗ ਹਨ ਲੱਗੇ,
ਨਹੀ ਜਾਂਦੇ, ਬੜੇ ਧੋਏ ਗ਼ਜ਼ਲ ਰਾਹੀਂ ।
Thanks for Reading this. Like us on Facebook https://www.facebook.com/shivbatalvi and Subscribe to stay in touch.
ਧੰਨਵਾਦ ਸਹਿਤ
ਕਿਤਾਬ ਵਿਚੋਂ ਕੁਛ ਝਲਕ..ਹਾਜ਼ਰ ਹੈ
ਪੈੜ ਗੋਰੇ ਰੰਗ ਦੀ, ਰਾਹਾਂ ਲੁਕੋਈ ਫੇਰ ਤੋਂ ।
ਬੇਕਸਾਂ ਦੀ ਅੱਖ ਵੀ, ਜਾਂਦੀ ਹੈ ਰੋਈ ਫੇਰ ਤੋਂ ।
ਖਾਬ ਦੀ ਅਰਥੀ ਸਜਾ ਕੇ, ਆਪ ਹੀ ਬੈਠਾ ਰਿਹਾ,
ਬੋਲ ਬੋਲਣ ਸੋਗ ਦੇ, ਆਇਆ ਨ ਕੋਈ ਫੇਰ ਤੋਂ ।
ਹਾਸਿਆਂ ਨੇ ਢਕ ਲਿਆ, ਚਿਹਰਾ ਜਦੋਂ ਮੇਰਾ ਕਿਤੇ,
ਚੀਸ ਦਿਲ ਦੇ ਰੂਬਰੂ ਇਕ, ਆ ਖਲੋਈ ਫੇਰ ਤੋਂ ।
ਦੋਸਤਾਂ ਦੇ ਸ਼ਹਿਰ ਦਾ, ਮੇਰਾ ਭੁਲੇਖਾ ਮਿਟ ਗਿਆ,
ਫੜ ਕਟਾਰੀ ਜਦ ਕਿਸੇ, ਮੇਰੇ ਖੁਭੋਈ ਫੇਰ ਤੋਂ ।
ਚੁੱਪ ਤੇਰੀ ਕਹਿ ਗਈ, ਸਾਰੇ ਫਸਾਨੇ ਅਣਕਹੇ,
ਦੇਖ ਮੈਨੂੰ ਮਿਲ ਗਈ, ਭਟਕਣ ਨਰੋਈ ਫੇਰ ਤੋਂ ।
................................................................
ਮਿਰੀ ਝੋਲੀ ਭਰੇ ਅੰਗਾਰ, ਮੇਰੇ ਕੋਲ ਨਾ ਆਵੀਂ ।
ਮਿਰਾ ਹੈ ਅੱਗ ਦਾ ਸੰਸਾਰ, ਮੇਰੇ ਕੋਲ ਨਾ ਆਵੀਂ ।
ਕਦੇ ਮੈਂ ਹੋ ਰਹਾਂ ਸਾਗਰ, ਕਦੇ ਮੈਂ ਬੂੰਦ ਰਹਿ ਜਾਵਾਂ,
ਮਿਰਾ ਬਦਲੇ ਸਦਾ ਆਕਾਰ, ਮੇਰੇ ਕੋਲ ਨਾ ਆਵੀਂ ।
ਸਦਾ ਮਿੱਟੀ ਜਿਹਾ ਬਣ ਕੇ, ਰਿਹਾ ਪੈਰੀਂ ਤਿਰੇ ਰੁਲ਼ਦਾ,
ਤਿਰਾ ਘਟਿਆ ਨਹੀ ਹੰਕਾਰ, ਮੇਰੇ ਕੋਲ ਨਾ ਆਵੀਂ ।
................................................................
ਤਾਲ ਅਪਣੀ ਤੇ, ਨਚਾਇਆ ਯਾਰ ਨੇ ।
ਪੁਤਲੀਆਂ ਦੀ ਜੂਨ ਪਾਇਆ ਯਾਰ ਨੇ ।
ਆਦਤਨ ਹੀ ਉਹ ਦਿਲਾਂ ਨੂੰ ਤੋੜਦਾ,
ਫਿਰ ਕਦੇ ਮਰਹਮ ਨ ਲਾਇਆ ਯਾਰ ਨੇ ।
ਹਸਦਿਆਂ ਨੂੰ ਰੋਣ ਲਾਉਂਦਾ ਹੈ ਸਦਾ,
ਰੋਂਦਿਆਂ ਨੂੰ ਕਦ ਹਸਾਇਆ ਯਾਰ ਨੇ ।
ਇੱਕ ਵੀ ਮੌਕਾ ਨ ਮੈਨੂੰ ਯਾਦ ਹੁਣ,
ਕੌਲ ਅਪਣਾ ਜਦ ਨਿਭਾਇਆ ਯਾਰ ਨੇ ।
ਹਰ ਗਜ਼ਲ ਮੇਰੀ ਦੇ ਰਾਹੀਂ ਬੋਲਦਾ,
ਖੁਦ ਕਦੇ ਕੁਛ ਨਾ ਸੁਣਾਇਆ ਯਾਰ ਨੇ ।
ਰਾਜਵੰਤ ਬਾਗੜੀ...( from facebook group)
ਇਕ ਗ਼ਜ਼ਲ ਰੰਗਸ਼ਾਲਾ ਚੋਂ
..........................
ਕਦੇ ਹੱਸੇ ਕਦੇ ਰੋਏ ਗਜ਼ਲ ਰਾਹੀਂ ।
ਕਦੇ ਜੀਏ ਕਦੇ ਮੋਏ ਗਜ਼ਲ ਰਾਹੀਂ ।
ਬਦਲ ਕੇ ਹੌਂਕਿਆਂ ਤੋਂ, ਇਹ ਹਰਫ ਮੇਰੇ,
ਉਜਾਗਰ ਆਪ ਹੀ ਹੋਏ ਗਜ਼ਲ ਰਾਹੀਂ ।
ਜਦੋਂ ਮਹਿਫਿਲ ਚ ਸਾਨੂੰ, ਦੇਖਿਆ ਉਸ ਨੇ,
ਉਦੋਂ ਦਰ ਯਾਰ ਨੇ ਢੋਏ ਗਜ਼ਲ ਰਾਹੀਂ ।
ਸਿਦਕ ਮੇਰਾ ਸਦਾ ਹੈ ਆਖਦਾ ਮੈਨੂੰ,
ਮਿਲਾਂਗੇ ਫਿਰ ਕਿਤੇ ਦੋਏ ਗ਼ਜ਼ਲ ਰਾਹੀਂ ।
ਸ਼ਿਕਨ ਮੱਥੇ ਤੇ ਨਾ ਆਈ ਕਦੇ ਤੇਰੇ,
ਉਲ੍ਹਾਮੇ ਅਸ਼ਕ ਬਣ ਚੋਏ ਗ਼ਜ਼ਲ ਰਾਹੀਂ ।
ਕਸਕ ਦਿਲ ਦੀ ਜਦੋਂ ਵੀ ਰੌਸ਼ਨੀ ਬਣਦੀ,
ਲਿਖਾਂ ਫਿਰ ਦਰਦ ਮੈਂ ਲੋਏ ਗਜ਼ਲ ਰਾਹੀਂ ।
ਵਫਾ ਮੇਰੀ ਤੇ ਜਿਹੜੇ ਦਾਗ ਹਨ ਲੱਗੇ,
ਨਹੀ ਜਾਂਦੇ, ਬੜੇ ਧੋਏ ਗ਼ਜ਼ਲ ਰਾਹੀਂ ।
Thanks for Reading this. Like us on Facebook https://www.facebook.com/shivbatalvi and Subscribe to stay in touch.