31.1.14

ਗ਼ਜ਼ਲ / ਅਜੇ ਤਨਵੀਰ

ਗ਼ਜ਼ਲ / ਅਜੇ ਤਨਵੀਰ 

ਕਦੇ ਵੀ ਹਾਰ ਨਾ ਮੰਨਣ , ਜਿਨ੍ਹਾ ਲੜਨਾ ਰਹੇ ਲੜਦੇ ।
ਡਰੇ ਨਾ ਰੁੱਖ ਨੇਰ੍ਹੀ ਤੋਂ , ਸਗੋਂ ਹਿੱਕ ਤਾਣ ਕੇ ਖੜਦੇ ।

ਚਿਰਾਂ ਤੋਂ ਇਸ ਨਗਰ ਉੱਤੇ ,ਅਚਿੰਤੇ ਬਾਜ਼ ਉਡਦੇ ਹਨ ,
ਤੁਸੀਂ ਕਾਹਦੇ ਸ਼ਿਕਾਰੀ ਹੋ, ਸਦਾ ਚਿੜਿਆਂ ਰਹੇ ਫੜਦੇ ।

ਰਗਾਂ ਵਿਚ ਜੋਸ਼ ਭਰ ਦੇਵੇ , ਅਜੇਹੀ ਪਾਠਸ਼ਾਲਾ ਹੈ ,
ਮਿਲੇ ਸਿਖਿਆ ਸ਼ਹਾਦਤ ਦੀ , ਅਸੀਂ ਜਿੱਥੇ ਰਹੇ ਪੜਦੇ ।

ਘਰੋਂ ਜੋ ਤੁਰ ਪਏ ਹਨ ,ਕਾਫ਼ਲੇ ਲੰਮੇ ਸਫ਼ਰ ਉੱਤੇ ,
ਅਗਰ ਉਹ ਥੱਕ ਵੀ ਜਾਵਣ , ਕਦੇ ਰਾਹਾਂ ਚ ਨਾ ਖੜਦੇ ।

ਕਈ ਯੋਧੇ , ਕਈ ਬਾਗੀ , ਜਿਨ੍ਹਾ ਨੂੰ ਭੈਅ ਨਹੀਂ ਹੁੰਦਾ ,
ਉਹ ਡਰ ਡਰ ਕੇ ਸਿੰਘਾਸ਼ਨ ਤੋਂ , ਘਰਾਂ ਅੰਦਰ ਨਹੀਂ ਵੜਦੇ ।

ਘਰਾਂ ਨੂੰ ਪਰਤ ਆਵਣਗੇ , ਉਡੀਕਣ ਸਰਦਲਾਂ ਬੇਵਸ ,
ਅਸੀਂ ਤਾਂ ਹੀ ਚੁਰਸਤੇ ਵਿਚ , ਕਦੇ ਜਾ ਕੇ ਨਹੀਂ ਖੜਦੇ ।

ਸਚਾਈ ਦਾ" ਅਜੇ ਤਨਵੀਰ" ਨੇ ਪੱਲਾ ਨਹੀਂ ਛੱਡਿਆ ,
ਤੁਰੇ ਜੋ ਜੋ ਸਚਾਈ ਵਾਸਤੇ ਹਨ ਸੂਲੀਆਂ ਚੜਦੇ ।
•••••••••••••••••••••••



Thanks for Reading this. Like us on Facebook https://www.facebook.com/shivbatalvi and Subscribe to stay in touch.