31.1.14

ਗ਼ਜ਼ਲ - ਗ਼ਾਫ਼ਿਲ Amrik Ghafil

ਗ਼ਜ਼ਲ - ਗ਼ਾਫ਼ਿਲ

ਕੁਝ ਤਾਂ ਸੋਚ ਵਿਚਾਰ ਵੇ ਲੋਕਾ ।
ਹਾਅ ਦਾ ਨਾਅਰਾ ਮਾਰ ਵੇ ਲੋਕਾ ।

ਮਾਰੇ ਹੀ ਨਾ ਜਾਣ ਨਾਹੱਕੇ
ਹੱਕਾਂ ਦੇ ਹੱਕਦਾਰ ਵੇ ਲੋਕਾ ।

ਮਜ਼ਲੂਮਾਂ ਦਾ ਘਾਣ ਨਾ ਕਰ ਜੇ
ਜ਼ੁਲਮ ਦੀ ਮਾਰੋ ਮਾਰ ਵੇ ਲੋਕਾ ।

ਕਦ ਤੱਕ ਅੱਖਾਂ ਬੰਦ ਕਰੇਂਗਾ
ਤੱਕ ਕੇ ਨਰਸੰਘਾਰ ਵੇ ਲੋਕਾ ।

ਜੀਣਾ ਹੈ ਤਾਂ ਜੇਰਾ ਕਰਕੇ
ਜਾਬਰ ਨੂੰ ਵੰਗਾਰ ਵੇ ਲੋਕਾ ।

ਜੋ ਇਨਸਾਨ 'ਚ ਵੰਡੀਆਂ ਪਾਵੇ
ਢਾਹ ਦੇ ਹਰ ਦੀਵਾਰ ਵੇ ਲੋਕਾ ।

ਜੁਲਮ ਹਨੇਰੀ ਸਿਰ 'ਤੇ ਕੂਕੇ
ਹੁਣ ਤਾਂ ਇਸ਼ਕ ਵਿਸਾਰ ਵੇ ਲੋਕਾ ।

ਸਮਝ ਨਈਂ ਆਉਂਦੀ ਤੂੰ ਕਿੰਝ ਹੱਸਦੈਂ
ਲੈ ਕੇ ਮਨ 'ਤੇ ਭਾਰ ਵੇ ਲੋਕਾ ।

ਭੁੱਲ ਨਾ ਜਾਵੀਂ ਜੇ ਅੱਜ ਮੇਰੀ
ਕੱਲ੍ਹ ਨੂੰ ਤੇਰੀ ਵਾਰ ਵੇ ਲੋਕਾ ।



Thanks for Reading this. Like us on Facebook https://www.facebook.com/shivbatalvi and Subscribe to stay in touch.