31.1.14

Ghazal - Raj Lally Batala

"ਗ਼ਜ਼ਲ"

ਤੇਰੇ ਹਉਮੈ ਨੂੰ ਕਿੰਨਾ ਹੋ ਗਿਆ ਹੈ ਪਰਖਣਾ ਮੁਸ਼ਕਿਲ ,
ਤੇਰੀ ਹਰ ਪੈੜ ਜੇ ਨਾਪਾਂ ,ਬੜਾ ਹੈ ਨਾਪ੍ਣਾ ਮੁਸ਼ਕਿਲ I 

ਤੂੰ ਸੂਰਜ ਨੂੰ ਜਦੋਂ ਦਾ ਕੈਦ ਕਰ ਕੇ ਘਰ 'ਚ ਰੱਖਿਆ ਹੈ ,
ਮੇਰੀ ਹਰ ਸ਼ੈਅ ਦਾ ਆਪਣੇ ਆਪ ਹੋਇਆ ਚਮਕਣਾ ਮੁਸ਼ਕਿਲ I

ਮੈਂ ਪੈਰਾਂ ਵਿੱਚ ਪਾ ਕੇ ਝਾਂਜਰਾਂ ਵੀ ਨੱਚ ਨਹੀਂ ਸਕਿਆ ,
ਤੁਹਾਡੀ ਹਾਜਰੀ ਬਿਨ ਹੋ ਗਿਆ ਹੈ ਥਿਰਕਣਾ ਮੁਸ਼ਕਿਲ I

ਨਦੀ ਹੋ ਕੇ ਵੀ ਤੂੰ ਉਛਲੀ ਤੇ ਕਰ ਗਈ ਪਾਰ ਸਭ ਹੱਦਾਂ ,
ਸਮੁੰਦਰ ਹੋ ਕੇ ਵੀ ਮੇਰਾ ਹੈ ਕਿੰਨਾ ਬਹਿਕਣਾ ਮੁਸ਼ਕਿਲ I

ਕਲਾਵੇ ਵਿਚ ਲੈ ਕੇ ਵੀ ਉਹ ਲੱਗਿਆ ਓਪਰਾ ਮੈਨੂੰ ,
ਸਮਰਪਿਤ ਹੋ ਕੇ ਵੀ ਉਸਨੂੰ ਹੈ ਕਹਿਣਾ ਆਪਣਾ ਮੁਸ਼ਕਿਲ I

ਹਵਾ ਬਣ ਕੇ ਜੇ ਮੈਂ ਵਿਚਰਾਂ , ਤਾਂ ਕਿਉਂ ਤਕਲੀਫ਼ ਕੰਧਾਂ ਨੂੰ ,
ਕਿ ਪੱਥਰ ਬਣ ਕੇ ਮੇਰਾ ਵੀ ਹੈ ਏਥੇ ਵਿਚਰਣਾ ਮੁਸ਼ਕਿਲ I

ਤੁਹਾਡੀ ਰੀਝ ਵਿਚ ਕੋਈ ਨਾ ਕੋਈ ਗੈਰ ਵਾਕਿਫ਼ ਸੀ ,
ਨਹੀਂ ਤਾਂ ਮੁੰਦਰਾ ਪਾ ਕੇ ਸੀ 'ਲਾਲੀ' ਭਟਕਣਾ ਮੁਸ਼ਕਿਲ I

©ਲਾਲੀ



Thanks for Reading this. Like us on Facebook https://www.facebook.com/shivbatalvi and Subscribe to stay in touch.