31.1.14

"ਗ਼ਜ਼ਲ" ਲਖਵਿੰਦਰ ਕੌਰ "ਲੱਕੀ"

"ਗ਼ਜ਼ਲ" 
ਗੱਲ -ਗੱਲ ਤੇ ਨਾ ਸੜਿਆ ਕਰ ਤੂੰ ।
ਹੰਝੂਆਂ ਵਿੱਚ ਨਾ ਹੜ੍ਹਿਆ ਕਰ ਤੂੰ ।
ਆਪਣੀ ਹਉਮੈ ਖ਼ਾਤਰ ਤੋਹਮਤ
ਹੋਰਾਂ ਸਿਰ ਨਾ ਮੜ੍ਹਿਆ ਕਰ ਤੂੰ ।
ਐਵੇਂ ਹੀ ਨਾ ਰਸਮਾਂ ਦੇ ਲਈ
ਹਰ ਪਲ ਸੂਲੀ ਚੜ੍ਹਿਆ ਕਰ ਤੂੰ ।
ਵੇਖੀਂ ਕਿੱਦਾਂ ਸਿਜਦੇ ਕਰਦੀ
ਦੁਨੀਆਂ ਸਾਹਵੇਂ ਅੜਿਆ ਕਰ ਤੂੰ ।
ਚੁੱਪ ਕਰਕੇ ਕਿਓਂ ਰਹਿ ਜਾਂਦਾ ਏਂ
ਹੱਕਾਂ ਖ਼ਾਤਿਰ ਲੜਿਆ ਕਰ ਤੂੰ ।
ਤੋੜ ਨਿਭਾਉਂਦੇ ਅੰਤਾਂ ਤੀਕਰ
ਐਦਾਂ ਦੇ ਹੱਥ ਫੜਿਆ ਕਰ ਤੂੰ ।
ਕੰਮ ਆਵਣਗੇ "ਲੱਕੀ " ਤੇਰੇ
ਹਰਫ਼ ਅਸਾਡੇ ਪੜਿਆ ਕਰ ਤੂੰ ।
ਲਖਵਿੰਦਰ ਕੌਰ "ਲੱਕੀ"


Thanks for Reading this. Like us on Facebook https://www.facebook.com/shivbatalvi and Subscribe to stay in touch.