ਜ਼ਮਾਨੇ ਦਾ ਚਲਨ.../ ਗ਼ਜ਼ਲ.../ ਬਰਜਿੰਦਰ ਚੌਹਾਨ
ਜ਼ਮਾਨੇ ਦਾ ਚਲਨ ਹਰ ਸ਼ਖ਼ਸ ਦੇ ਤੇਵਰ ਬਦਲ ਜਾਂਦੇ
ਬਦਲਦੇ ਨੇ ਜਦੋਂ ਮੌਸਮ ਤਾਂ ਸਭ ਮੰਜ਼ਰ ਬਦਲ ਜਾਂਦੇ
ਬਦਲਦੀ ਸਿਰਫ਼ ਸੂਰਤ ਹੀ ਨਹੀਂ ਇਕ ਨਾਲ ਉਮਰਾਂ ਦੇ
ਅਨੇਕਾਂ ਰਿਸ਼ਤਿਆਂ ਦੇ ਅਰਥ ਵੀ ਅਕਸਰ ਬਦਲ ਜਾਂਦੇ
ਕਹਾਣੀ ਜਿੰਦਗੀ ਦੀ ਤਾਂ ਕਦੇ ਬਦਲੀ ਨਾ ਸਦੀਆਂ ਤੋਂ
ਸਮੇਂ ਦੇ ਨਾਲ ਇਸ ਨਾਟਕ ਦੇ ਬਸ ਪਾਤਰ ਬਦਲ ਜਾਂਦੇ
ਜਦੋਂ ਤਕ ਪਹੁੰਚਦੈ ਅਖ਼ਬਾਰ ਤੀਕਰ ਹਾਦਸਾ ਕੋਈ
ਉਦੋਂ ਤਕ ਇਸ ਇਬਾਰਤ ਦੇ ਕਈ ਅੱਖਰ ਬਦਲ ਜਾਂਦੇ
ਤੇਰੇ ਤੁਰ ਜਾਂ ਦੇ ਪਿਛੋਂ ਹੀ ਇਹ ਅਹਿਸਾਸ ਹੋਇਆ ਹੈ
ਕਿਵੇਂ ਹਾਸੇ ਅਚਾਨਕ ਹਾਉਕਿਆਂ ਅੰਦਰ ਬਦਲ ਜਾਂਦੇ
ਇਹੀ ਦਸਤੂਰ ਹੈ ਇਥੇ, ਹਵਾ ਦਾ ਰੁਖ ਬਦਲਦੇ ਹੀ
ਕਈ ਦੁਸ਼ਮਣ ਬਦਲ ਜਾਂਦੇ, ਕਈ ਮਿੱਤਰ ਬਦਲ ਜਾਂਦੇ
Thanks for Reading this. Like us on Facebook https://www.facebook.com/shivbatalvi and Subscribe to stay in touch.