ਮਾਵਾਂ 'ਤੇ ਧੀਆਂ.../ ਨਜ਼ਮ.../ ਸੁਖਵਿੰਦਰ ਅੰਮ੍ਰਿਤ
ਹਰ ਯੁਗ ਵਿਚ
ਮਾਵਾਂ ਆਪਣੀਆਂ ਧੀਆਂ ਨੂੰ
ਕੁਝ ਨਾ ਕੁਝ ਜਰੁਰ ਆਖਦੀਆਂ ਨੇ
ਜੋ ਜਿੰਦਗੀ ਵਿਚ ਉਨ੍ਹਾਂ ਦੇ ਕੰਮ ਆਵੇ
ਉਨ੍ਹਾਂ ਦੇ ਰਾਹ ਰੁਸ਼ਨਾਵੇ
ਮੇਰੀ ਮਾਂ ਨੇ ਮੈਨੂੰ ਆਖਿਆ ਸੀ
ਸਿਆਣੀਆਂ ਕੁੜੀਆਂ ਲੁਕ ਲੁਕ ਰਹਿੰਦੀਆਂ
ਧੁਖ ਧੁਖ ਕੇ ਜਿਓਂਦੀਆਂ
ਝੁਕ ਝੁਕ ਕੇ ਤੁਰਦੀਆਂ
ਕੁੜੀਆਂ ਆਪਣਾ ਦੁਖ ਕਿਸੇ ਨੂੰ ਨਹੀ ਦੱਸਦੀਆਂ
ਬਸ ਧੂੰਏਂ ਦੇ ਪੱਜ ਰੋਂਦੀਆਂ
ਤੇ ਕੰਧਾਂ ਓਹਲੇ ਘੁੱਗ ਵਸਦੀਆਂ................
ਮੇਰੀ ਮਾਂ ਦਾ ਆਖਿਆ ਕੋਈ ਵੀ ਬੋਲ
ਮੇਰੇ ਕਿਸੇ ਕੰਮ ਨਾ ਆਇਆ....................
ਮੈਂ ਆਪਣੀ ਧੀ ਨੂੰ ਸਮਝਾਇਆ
ਕਦਮ ਕਦਮ 'ਤੇ
ਦੀਵਾਰਾਂ ਨਾਲ ਸਮਝੌਤਾ ਨਾਂ ਕਰੀਂ
ਆਪਣੀਆਂ ਉਡਾਰੀਆਂ ਨੂੰ ਪਿੰਜਰਿਆਂ ਕੋਲ
ਗਹਿਣੇ ਨਾ ਧਰੀਂ
ਤੂੰ ਆਪਣੇ ਰੁਤਬੇ ਨੂੰ
ਏਨਾਂ ਬੁਲੰਦ ਕਰੀਂ
ਕਿ ਹਰ ਹਨੇਰਾ ਤੈਨੂੰ ਵੇਖ ਕੇ ਤ੍ਰਭਕ ਜਾਵੇ
ਹਰ ਦੀਵਾਰ ਤੈਨੂ ਵੇਖ ਕੇ ਥਿਰਕ ਜਾਵੇ
ਹਰ ਜ਼ੰਜੀਰ ਤੈਨੂੰ ਵੇਖ ਕੇ ਤਿੜਕ ਜਾਵੇ............
ਸ਼ਾਇਦ ਯੁਗ ਏਦਾਂ ਹੀ ਪਲਟਦੇ ਨੇ.....
Thanks for Reading this. Like us on Facebook https://www.facebook.com/shivbatalvi and Subscribe to stay in touch.
ਹਰ ਯੁਗ ਵਿਚ
ਮਾਵਾਂ ਆਪਣੀਆਂ ਧੀਆਂ ਨੂੰ
ਕੁਝ ਨਾ ਕੁਝ ਜਰੁਰ ਆਖਦੀਆਂ ਨੇ
ਜੋ ਜਿੰਦਗੀ ਵਿਚ ਉਨ੍ਹਾਂ ਦੇ ਕੰਮ ਆਵੇ
ਉਨ੍ਹਾਂ ਦੇ ਰਾਹ ਰੁਸ਼ਨਾਵੇ
ਮੇਰੀ ਮਾਂ ਨੇ ਮੈਨੂੰ ਆਖਿਆ ਸੀ
ਸਿਆਣੀਆਂ ਕੁੜੀਆਂ ਲੁਕ ਲੁਕ ਰਹਿੰਦੀਆਂ
ਧੁਖ ਧੁਖ ਕੇ ਜਿਓਂਦੀਆਂ
ਝੁਕ ਝੁਕ ਕੇ ਤੁਰਦੀਆਂ
ਕੁੜੀਆਂ ਆਪਣਾ ਦੁਖ ਕਿਸੇ ਨੂੰ ਨਹੀ ਦੱਸਦੀਆਂ
ਬਸ ਧੂੰਏਂ ਦੇ ਪੱਜ ਰੋਂਦੀਆਂ
ਤੇ ਕੰਧਾਂ ਓਹਲੇ ਘੁੱਗ ਵਸਦੀਆਂ................
ਮੇਰੀ ਮਾਂ ਦਾ ਆਖਿਆ ਕੋਈ ਵੀ ਬੋਲ
ਮੇਰੇ ਕਿਸੇ ਕੰਮ ਨਾ ਆਇਆ....................
ਮੈਂ ਆਪਣੀ ਧੀ ਨੂੰ ਸਮਝਾਇਆ
ਕਦਮ ਕਦਮ 'ਤੇ
ਦੀਵਾਰਾਂ ਨਾਲ ਸਮਝੌਤਾ ਨਾਂ ਕਰੀਂ
ਆਪਣੀਆਂ ਉਡਾਰੀਆਂ ਨੂੰ ਪਿੰਜਰਿਆਂ ਕੋਲ
ਗਹਿਣੇ ਨਾ ਧਰੀਂ
ਤੂੰ ਆਪਣੇ ਰੁਤਬੇ ਨੂੰ
ਏਨਾਂ ਬੁਲੰਦ ਕਰੀਂ
ਕਿ ਹਰ ਹਨੇਰਾ ਤੈਨੂੰ ਵੇਖ ਕੇ ਤ੍ਰਭਕ ਜਾਵੇ
ਹਰ ਦੀਵਾਰ ਤੈਨੂ ਵੇਖ ਕੇ ਥਿਰਕ ਜਾਵੇ
ਹਰ ਜ਼ੰਜੀਰ ਤੈਨੂੰ ਵੇਖ ਕੇ ਤਿੜਕ ਜਾਵੇ............
ਸ਼ਾਇਦ ਯੁਗ ਏਦਾਂ ਹੀ ਪਲਟਦੇ ਨੇ.....
Thanks for Reading this. Like us on Facebook https://www.facebook.com/shivbatalvi and Subscribe to stay in touch.