31.1.14

ਜੁਦਾ ਤਾਂ ਹੋ ਗਏ.../ ਗ਼ਜ਼ਲ.../ ਡਾ. ਜਗਤਾਰ

ਜੁਦਾ ਤਾਂ ਹੋ ਗਏ.../ ਗ਼ਜ਼ਲ.../ ਡਾ. ਜਗਤਾਰ


ਅਜੇ ਤਾਈਂ ਤਾਂ ਮੇਰਾ ਸਿਰ ਕਿਤੇ ਵੀ ਖ਼ਮ ਨਹੀਂ ਹੋਇਆ
ਤੁਹਾਡੇ ਵਿਕਣ ਦਾ ਅਫ਼ਸੋਸ ਹੈ ਪਰ ਗ਼ਮ ਨਹੀਂ ਹੋਇਆ

ਤੁਸੀਂ ਬਖ਼ਸ਼ਿਸ਼ ਦੀ ਬਾਰਿਸ਼ ਵਿੱਚ ਵੀ ਸਰਸਬਜ਼ ਨਾ ਹੋਏ
ਮੈਂ ਔੜਾਂ ਦੇ ਵੀ ਮੌਸਮ ਵਿਚ ਕਦੇ ਬੇਦਮ ਨਹੀਂ ਹੋਇਆ

ਡਰਾਵਾ ਵੀ, ਛਲਾਵਾ ਵੀ, ਭੁਲਾਵਾ ਵੀ ਬਣੇ ਰਸਤੇ
ਮਿਰੀ ਰਫ਼ਤਾਰ ਦਾ ਅੰਦਾਜ਼ ਪਰ ਮੱਧਮ ਨਹੀਂ ਹੋਇਆ

ਜੁਦਾ ਤਾਂ ਹੋ ਗਏ ਸਾਂ ਹੌਸਲਾ ਕਰਕੇ ਪਰ ਅੱਜ ਤਾਈਂ
ਜ਼ਰੂਰਤ ਤੇਰੀ ਦਾ ਇਹਸਾਸ ਪਲ ਭਰ ਕਮ ਨਹੀਂ ਹੋਇਆ

ਇਹ ਕੈਸਾ ਮੋਮ ਦਾ ਰਸਤਾ ਕਿਸੇ ਪਾਸੇ ਨਾ ਰਾਹ ਦੇਵੇ
ਜਕੜ ਬੈਠਾ ਹੈ ਪੈਰਾਂ ਨੂੰ ਨਿਰਾ ਦੁਰਗਮ ਨਹੀਂ ਹੋਇਆ

ਬੜਾ ਚਿਰ ਸੋਚਿਆ ਹੋਵੇਗਾ ਤੂੰ, ਉਤਰਾ ਚੜ੍ਹਾ ਬਾਰੇ
ਜੁਦਾ ਹੋਵਣ ਦਾ ਤੇਰਾ ਫੈਸਲਾ ਇਕਦਮ ਨਹੀਂ ਹੋਇਆ


Thanks for Reading this. Like us on Facebook https://www.facebook.com/shivbatalvi and Subscribe to stay in touch.