ਵਾਰਤਾ.../ ਕਵਿਤਾ.../ ਅਫ਼ਜ਼ਲ ਸਾਹਿਰ
ਸਾਡੇ ਬਾਬੇ ਲੀਕਾਂ ਚੁੰਮੀਆਂ, ਸਾਨੂੰ ਮੱਤ ਕੀ ਆਉਣੀ
ਅੰਗ ਲਮਕਣ ਨੰਗੀ ਤਾਰ ’ਤੇ, ਵਿੱਚ ਰੱਤ ਕੀ ਆਉਣੀ
ਅਸੀਂ ਝੂਠੋ ਝੂਠੀ ਖੇਡ ਕੇ, ਇੱਕ ਸੱਚ ਬਣਾਇਆ
ਫਿਰ ਉਸ ਨੂੰ ਧਰਮੀ ਲਹਿਰ ਦਾ, ਇੱਕ ਤੜਕਾ ਲਾਇਆ
ਅਸੀਂ ਪਾਕ ਪਲੀਤੇ ਪਾਣੀਆਂ ਵਿੱਚ, ਰਿੱਝਦੇ ਜਾਈਏ
ਜਾਂ ਹੱਸੀਏ ਘੂਰੀ ਵੱਟ ਕੇ, ਜਾਂ ਖਿਝਦੇ ਜਾਈਏ
ਕੋਈ ਨੇਜ਼ੇ ਉੱਤੇ ਸੱਚ ਵੀ, ਇੱਥੇ ਨਹੀਂ ਪਚਣਾ
ਭਾਵੇਂ ਈਸਾ ਮੁੜ ਕੇ ਆ ਜਾਏ, ਇੱਥੇ ਨਹੀਂ ਬਚਣਾ
ਅਸੀਂ ਅੱਖਾਂ ਮਲ਼ ਮਲ਼ ਵੇਖੀਏ, ਕੀ ਖੇਡਾਂ ਹੋਈਆਂ
ਕਿਤੇ ਸ਼ੇਰਾਂ ਵਰਗੇ ਸੂਰਮੇ, ਅੱਜ ਭੇਡਾਂ ਹੋਈਆਂ
ਚੰਗਾ ਈ ਸੀ ਪੁੱਤਰਾ, ਜੇ ਦੇਸ਼ ‘ਚ ਰਹਿੰਦੇ
ਸਾਨੂੰ ਆਣ ਅੰਗਰੇਜਾਂ ਰੋਲਿਆ, ਸਾਡੇ ਬਾਬੇ ਕਹਿੰਦੇ
ਸਾਨੂੰ ਸੱਜਾ ਹੱਥ ਵਿਖਾ ਕੇ, ਮਾਰੀ ਸੁ ਖੱਬੀ
ਅਸੀਂ ਜੰਨਤ ਵੱਲ ਨੂੰ ਨੱਠ ਪਏ, ਤੇ ਦੋਜ਼ਖ਼ ਲੱਭੀ
ਅਸੀਂ ਜੁੱਤੇ ਵਿੱਚ ਪੰਜਾਲੀਆਂ, ਹਲ਼ ਬਣ ਗਏ ਫਾਹੀਆਂ
ਅਸੀਂ ਖੇਤਾਂ ਵਿੱਚ ਈ ਬੀਜੀਆਂ, ਕਈ ਸਾਲ, ਛਮਾਹੀਆਂ
ਅਸੀਂ ਵਿਲਕੇ ਰੋਏ ਭੁੱਖ ਤੋਂ, ਸਾਹ ਟੁੱਟਣ ਲੱਗ ਪਏ
ਫਿਰ ਲੱਤਾਂ ਕੱਢੀਆਂ ਚੌਧਰੀ, ਅਸੀਂ ਘੁੱਟਣ ਲੱਗ ਪਏ
ਨਹੀਂ ਖਾਣ ਪੀਣ ਨੂੰ ਲੱਭਦਾ, ਸਾਡੇ ਘਰ ‘ਚ ਸਾਇਆ
ਅਖ਼ੇ ਬੋਤਲ ’ਚੋਂ ਨਹੀਂ ਪੀਵਣਾ, ਇਹ ਦੱਮ ਕਰਵਾਇਆ
ਅਸੀਂ ਛਿੱਟੀ ਚਰਾਵਣ ਲੈ ਗਏ, ਕਿੰਜ ਬੂਹਾ ਨਿਕਲੇ
ਜਿਉਂ ਬੀਨ ਵਜਾਈਏ ਖੁੱਡ ’ਤੇ, ਤਾਂ ਚੂਹਾ ਨਿਕਲੇ
ਗਏ ਵੱਡੇ ਬਾਹਰ ਵਲੈਤ ’ਚੋਂ, ਸ਼ਾਹੂਕਾਰ ਲਿਆਏ
ਸਾਡੀ ਖਿੜੀ ਕਪਾਹ ਨੂੰ ਵੇਚਿਆ, ਅਸੀਂ ਮੰਗ ਕੇ ਪਾਏ
ਜਦ ਸ਼ੀਸ਼ੇ ਮੂਹਰੇ ਆ ਗਏ, ਬਣ ਅਫ਼ਲਾਤੂਨੀ
ਤਦ ਸ਼ਕਲਾਂ ਦਿਸੀਆਂ ਕਾਲੀਆਂ, ਹੱਥ ਖ਼ੂਨੋ ਖ਼ੂਨੀ
ਅਸੀਂ ਖੜੇ ਖਲੋਤੇ ਕੰਬ ਗਏ, ਪਰਛਾਵੇਂ ਬਦਲੇ
ਸਾਡੇ ਆਪਣਿਆਂ ਪਟਵਾਰੀਆਂ, ਸਾਡੇ ਨਾਵੇਂ ਬਦਲੇ
ਸਾਨੂੰ ਸੁਰਤ ਨਾ ਆਈ ਹੋਵੰਦੇ, ਕਿੰਜ ਘਾਟੇ ਵਾਧੇ
ਅਸੀਂ ਬਾਂਦਰਕਿੱਲਾ ਖੇਡਿਆ, ਤੇ ਛਿੱਤਰ ਖਾਂਦੇ
ਸਾਡਾ ਗੰਨਾ ਮਿਲ ਨੇ ਪੀੜਿਆ, ਰੌਹ ਰੱਤੀ ਨਕਲੀ
ਉੱਸ ਰੱਤ ਚੋਂ ਪੱਗਾਂ ਵਾਲਿਆਂ ਦੀ, ਪੱਤੀ ਨਕਲੀ
ਅਸੀਂ ਮੀਂਹ ਤੋਂ ਕਣਕਾਂ ਸਾਂਭੀਆਂ, ਸਾਨੂੰ ਚੌਧਰ ਪੈ ਗਈ
ਸਾਡਾ ਮਿੱਟੀ ਵਿੱਚ ਮੂੰਹ ਤੁੱਨ ਕੇ, ਸਾਡੇ ਸਿਰ ’ਤੇ ਬਹਿ ਗਈ
ਕੀ ਦੱਸਾਂ! ਸਾਹ ਦੀ ਮੰਡੀਏ, ਕਿੰਜ ਮੰਦਾ ਹੁੰਦਾ
ਮੈਂ ਰੱਬ ਨਾਲ ਦੁਖੜੇ ਫੋਲਦਾ, ਜੇ ਬੰਦਾ ਹੁੰਦਾ…
Thanks for Reading this. Like us on Facebook https://www.facebook.com/shivbatalvi and Subscribe to stay in touch.