ਕਾਲ਼ੀ ਰਾਤ ਦੀ ਸਾਜ਼ਿਸ਼.../ ਗ਼ਜ਼ਲ.../ ਡਾ. ਸ਼ਮਸ਼ੇਰ ਮੋਹੀ
ਮੈਨੂੰ ਦੇਖਣ ਸਾਰ ਕਰਦੇ ਹਾਦਸੇ ਇਹ ਮਸ਼ਵਰਾ
ਪਰਖਿਆ ਜਾਵੇ ਚਲੋ ਫਿਰ ਹੌਸਲਾ ਇਸ ਸ਼ਖ਼ਸ ਦਾ
ਕੀ ਪਤਾ ਉਸਦੇ ਜ਼ਹਿਨ ਵਿਚ ਕੀ ਸੀ ਰਿੱਝਦਾ ਪੱਕਦਾ
ਜੋ ਪਿਆਸਾ ਰਾਹ ਨਦੀ ਦਾ ਛੱਡ ਥਲਾਂ ਨੂੰ ਤੁਰ ਗਿਆ
ਮੈਂ ਤੁਹਾਡੀ ਬਹਿਸ ਦਾ ਹਿੱਸਾ ਬਣਾਂਗਾ ਬਾਅਦ ਵਿਚ
ਮੇਰਾ ਅਪਣੇ ਨਾਲ਼ ਹੈ ਸੰਵਾਦ ਹਾਲੇ ਚਲ ਰਿਹਾ
ਓਸ ਕਾਲ਼ੀ ਰਾਤ ਦੀ ਸਾਜ਼ਿਸ਼ 'ਤੇ ਪਰਦਾ ਹੈ ਅਜੇ
ਖੋਹ ਲਿਆ ਹੈ ਹੱਕ ਜਿਸਨੇ ਜੁਗਨੂੰਆਂ ਤੋਂ ਜਗਣ ਦਾ
ਹੁਣ ਜੋ ਇਕਲਾਪੇ ਦੀ ਜੂਨੇ ਪੈ ਨੇ ਮੁਕਦੇ ਜਾ ਰਹੇ
ਸੀ ਕਦੇ ਹੁੰਦਾ ਉਨ੍ਹਾਂ ਦਾ ਵੀ ਮਿਸਾਲੀ ਕਾਫ਼ਲਾ
ਤੇਰਿਆਂ ਨੈਣਾਂ 'ਚੋਂ ਲੋਕੀ ਨਾਂ ਮੇਰਾ ਪੜ੍ਹ ਲੈਣਗੇ
ਮੇਰੀਆਂ ਯਾਦਾਂ ਨੂੰ ਦਿਲ ਅੰਦਰ ਨਾ ਦੇ ਬੈਠੀਂ ਜਗ੍ਹਾ
Thanks for Reading this. Like us on Facebook https://www.facebook.com/shivbatalvi and Subscribe to stay in touch.