ਹੜ੍ਹਾਂ ਦੀ ਬਾਦਸ਼ਾਹਤ.../ ਗ਼ਜ਼ਲ.../ ਸਤੀਸ਼ ਗੁਲਾਟੀ
ਹੜ੍ਹਾਂ ਦੀ ਬਾਦਸ਼ਾਹਤ ਕੀ, ਇਹ ਸੋਕਾ ਕੀ, ਇਹ ਜਲ ਕੀ ਹੈ
ਜੇ ਸਾਰਾ ਕੁਝ ਹੀ ਮੌਸਮ ਹੈ ਤਾਂ ਮੌਸਮ ਦਾ ਬਦਲ ਕੀ ਹੈ
ਨਗਰ ਸਾਰੇ ਦਾ ਸਾਰਾ ਅੱਗ ਦੀ ਫਿਰ ਭੇਂਟ ਹੋ ਚੱਲਿਆ
ਇਹ ਕੁਦਰਤ ਦੀ ਕਰੋਪੀ ਹੈ, ਜਾਂ ਵਰਤਾਰੇ ਦੀ ਝਲਕੀ ਹੈ
ਸਿਆਸਤ ਕੀ, ਹਕੂਮਤ ਕੀ, ਖਮੋਸ਼ੀ ਕੀ, ਖਲਲ ਕੀ ਹੈ
ਜੇ ਸਭ ਥਾਂ ਤੇ ਹੀ ਚਿੱਕੜ ਹੈ ਤਾਂ ਚਿੱਕੜ 'ਤੇ ਕਮਲ ਕੀ ਹੈ
ਅਜੇ ਅਖ਼ਬਾਰ ਦੀ ਸੁਰ੍ਖ਼ੀ ਦਾ ਹੀ ਰਸ ਮਾਣ ਸਕਦਾ ਏਂ
ਨਹੀਂ ਤੂੰ ਜਾਣਦਾ ਹਾਲੇ ਕਿ ਸਾਹਿਤ ਕੀ, ਗ਼ਜ਼ਲ ਕੀ ਹੈ
ਵਿਹਾਰਕ ਜ਼ਿੰਦਗੀ 'ਚੋਂ ਬੇ-ਦਖ਼ਲ ਕੀਤਾ ਗਿਆ ਜਿਸਨੂੰ
ਉਸੇ ਦੀ ਯਾਦ ਅਕਸਰ ਪੁੱਛਦੀ ਹੈ ਬੇ-ਦਖ਼ਲ ਕੀ ਹੈ
ਕੋਈ ਗੁੰਝਲ ਤਾਂ ਬਾਕੀ ਰਹਿ ਗਈ ਇਸ ਆਪ-ਬੀਤੀ ਦੀ
ਨਾ ਤੇਰਾ ਦਰਦ ਘਟਿਆ ਹੈ, ਨਾ ਮੇਰੀ ਅੱਖ ਛਲਕੀ ਹੈ
ਕੋਈ ਤਾਂ ਬਾਤ ਹੋਵੇਗੀ, ਕੋਈ ਤਾਂ ਫ਼ਰਕ ਹੋਵੇਗਾ
ਨਹੀਂ ਤਾਂ ਕੀ ਪਤਾ ਲੱਗੇ, ਅਸਲ ਕੀ ਹੈ, ਨਕਲ ਕੀ ਹੈ
Thanks for Reading this. Like us on Facebook https://www.facebook.com/shivbatalvi and Subscribe to stay in touch.