ਰਿਸ਼ਵਤਖੋਰ
‘‘ਆਹ ਕੁੰਡੀ ਫੇਰ ਲਾ ਲਈ ਬਈ ਤੁਸੀਂ ਕਿੱਥੇ ਓਂ…?’’ ਅਚਨਚੇਤ ਹਰਨਾਮ ਸਿੰਘ ਦੇ ਘਰ ਦਾ ਗੇਟ ਖੋਲ੍ਹ ਕੇ ਅੰਦਰ ਵੜੇ ਬਿਜਲੀ ਅਧਿਕਾਰੀ ਨੇ ਬਿਜਲੀ ਦੀ ਤਾਰ ਤੋਂ ਕੁੰਡੀ ਖਿੱਚਦਿਆਂ ਕਿਹਾ।
ਆਪਣੀ ਕੱਛ ਵਿੱਚ ਇੱਕ ਖਿਡੌਣਾ ਗੁੱਡੀ ਦਬਾਏ ਛੇ-ਸੱਤ ਸਾਲ ਦੀ ਬੱਚੀ ਅੰਦਰੋਂ ਬਾਹਰ ਆਈ। ਉਸ ਬਿਜਲੀ ਅਧਿਕਾਰੀ ਨੂੰ ਪਛਾਣਦੇ ਹੀ ਬੱਚੀ ਨੇ ਕਿਹਾ, ‘‘ਅੰਕਲ ਜੀ ਨਮਸਤੇ… ਪਾਪਾ ਤਾਂ ਕਿਸੇ ਦੇ ਘਰ ਗਏ ਨੇ।’’ ਫਿਰ ਉਸ ਨੇ ਆਪਣੇ ਖਿਡੌਣੇ ਵਿੱਚੋਂ ਕੁਝ ਸਿੱਕੇ ਬਾਹਰ ਕੱਢੇ ਤੇ ਬਿਜਲੀ ਅਧਿਕਾਰੀ ਨੂੰ ਦਿੰਦਿਆਂ ਕਹਿਣ ਲੱਗੀ, ‘‘ਇਹ ਲਓ ਪੈੈਸੇ…।’’
‘‘ਪੈਸੇ…। ਆਹ ਕਾਹਦੇ ਪੈਸੇ ਦੇ ਰਹੀ ਐਂ ਬੇਟਾ…?’’ ਮਾਸੂਮ ਬੱਚੀ ਵੱਲ ਦੇਖ ਕੇ ਬਿਜਲੀ ਅਧਿਕਾਰੀ ਦੀ ਤਲਖ਼ ਆਵਾਜ਼ ਵਿੱਚ ਥੋੜ੍ਹੀ ਨਰਮਾਈ ਆ ਗਈ ਸੀ।
‘‘ਤੁਸੀਂ ਉਸ ਦਿਨ ਵੀ ਤਾਂ ਸਾਡੀ ਆਹ ਤਾਰ ਲਾਹ ਲਈ ਸੀ ਨਾ ਤਾਂ ਪਾਪਾ ਨੇ ਤੁਹਾਨੂੰ ਪੈਸੇ ਦਿੱਤੇ ਸਨ… ਅੱਜ ਮੇਰੇ ਕੋਲ ਤਾਂ ਇੰਨੇ ਹੀ ਨੇ…।’’ ਬੱਚੀ ਨੇ ਭੋਲੇਪਣ ਨਾਲ ਕਿਹਾ ਤਾਂ ਬਿਜਲੀ ਅਧਿਕਾਰ ਇੱਧਰ-ਉੱਧਰ ਦੇਖਣ ਲੱਗਾ। ਉਸ ਨੂੰ ਜਿਵੇਂ ਬਿਜਲੀ ਦਾ ਝਟਕਾ ਲੱਗਾ ਸੀ।
ਪਾਪ

ਉਹ ਦੇਵੀ ਮਾਂ ਦੀ ਪੂਜਾ ਵਿੱਚ ਬੈਠੀ ਸੀ।
‘‘ਮੰਮੀ ਇਹ ਕੌਣ ਐ…?’’ ਉਸ ਦੇ ਪੰਜਾਂ ਸਾਲਾਂ ਦੇ ਮੁੰਡੇ ਨੇ ਕੋਲ ਆ ਕੇ ਪੁੱਛਿਆ।
‘‘ਇਹ ਦੇਵੀ ਮਾਂ ਹੈ…।’’
‘‘ਸਾਡੀ ਵੀ ਮਾਂ…?’’ ਬੱਚੇ ਦਾ ਸੁਆਲ ਸੀ।
‘‘ਬਿਲਕੁਲ… ਸਾਡੀ ਸਭ ਦੀ ਮਾਂ।’’ ਕਹਿੰਦਿਆਂ ਮਾਂ ਨੇ ਬੱਚੇ ਕੋਲੋਂ ਥਾਲੀ ਵਿੱਚੋਂ ਚੁੱਕਿਆ ਲੱਡੂ ਵਾਪਸ ਲੈ ਲਿਆ। ਫਿਰ ਉਸ ਨੂੰ ਸਮਝਾਉਂਦਿਆਂ ਬੋਲੀ, ‘‘ਪਹਿਲਾਂ ਦੇਵੀ ਮਾਂ ਨੂੰ ਭੋਗ ਲਗਾਉਂਦੇ ਹਨ, ਫਿਰ ਜੋ ਬਚ ਜਾਵੇ ਪ੍ਰਸ਼ਾਦ ਸਮਝ ਕੇ ਖਾਂਦੇ ਨੇ… ਨਹੀਂ ਤਾਂ ਪਾਪ ਲੱਗਦੈ।’’
‘‘ਪਾਪ…।’’ ਬੱਚਾ ਕੁਝ ਗੰਭੀਰ ਹੋ ਗਿਆ। ‘‘ਫਿਰ ਤਾਂ ਮਾਂ ਤੈਨੂੰ ਵੀ ਪਾਪ ਲੱਗੇਗਾ…’’ ਉਸ ਨੇ ਕਿਹਾ।
‘‘ਉਹ ਕਿਵੇਂ…?’’
‘‘ਤੂੰ ਰੋਜ਼ ਪਹਿਲਾਂ ਆਪ ਖਾਂਦੀ ਏਂ, ਫਿਰ ਬਚਿਆ ਖੁਚਿਆ ਦਾਦੀ ਮਾਂ ਨੂੰ ਦਿੰਦੀ ਏਂ… ਉਹ ਵੀ ਤਾਂ ਸਾਡੀ ਸਭ ਦੀ ਮਾਂ ਹੈ ਨਾ….?’’
ਮਾਂ ਨੇ ਘੂਰੀ ਵੱਟਦਿਆਂ ਬੱਚੇ ਵੱਲ ਵੇਖਿਆ ਤੇ ਵਾਪਸ ਲਿਆ ਲੱਡੂ ਉਸ ਦੇ ਹੱਥ ਵਿੱਚ ਰੱਖ ਦਿੱਤਾ।

- ਹਰਿੰਦਰ ਸਿੰਘ ਗੋਗਨਾ
ਰੂੰ ਦਾ ਫੰਬਾ
ਰੂੰ ਦਾ ਫੰਬਾ
ਕਾਲੀ ਲੰਮੀ-ਚੌੜੀ ਸੜਕ ਪਰ ਉਹ ਇੱਕ ਭਟਕਿਆ ਹੋਇਆ ਰੂੰ ਦਾ ਫੰਬਾ ਸੀ ਜਿਸ ਨੂੰ ਪਲ਼ ਭਰ ਵੀ ਚੈਨ ਨਹੀਂ ਸੀ। ਸੜਕ ’ਤੇ ਆਉਂਦੀਆਂ-ਜਾਂਦੀਆਂ ਗੱਡੀਆਂ ਪਿੱਛੇ ਬੇਚੈਨੀ ਨਾਲ ਏਧਰ-ਓਧਰ ਉੱਡਦਾ। ਗੱਲ ਕੀ ਇੱਕ ਪਲ਼ ਭਰ ਲਈ ਵੀ ਚੈਨ ਨਹੀਂ।
ਇਸ ਤਰ੍ਹਾਂ ਭੱਜਦਾ-ਦੌੜਦਾ, ਉਹ ਸੜਕ ਦੇ ਕੰਢੇ ਜਾ ਡਿੱਗਿਆ। ਫਿਰ ਉੱਥੇ ਹੀ ਜੰਮ ਕੇ ਰਹਿ ਗਿਆ ਸ਼ਾਂਤੀ ਤੇ ਆਰਾਮ ਨਾਲ। ਆਪਣੀ ਮਿੱਟੀ ਨਾਲ ਜੁੜੇ ਬਿਨਾਂ ਚੈਨ ਕਿੱਥੇ? ਕੋਲ ਹੀ ਬਣੀ ਆਲੀਸ਼ਾਨ ਕੋਠੀ ਦੇ ਲਾਅਨ ’ਚ ਖੜ੍ਹੇ ਇੱਕ ਐਨ. ਆਰ. ਆਈ. ਨੇ ਹਾਉਕਾ ਭਰਿਆ। ਓਧਰ ਮਿੱਟੀ ਵੀ ਤਾਂ ਗਿੱਲੀ ਸੀ।
- ਭੁਪਿੰਦਰ ਸਿੰਘ ਡਿਓਟ
ਸੰਪਰਕ: 98727-08694
ਸਰਵਣ ਪੁੱਤ

ਸ਼ਾਮ ਦੀ ਮਿੱਠੀ-ਮਿੱਠੀ ਠੰਢ ਪੈ ਰਹੀ ਸੀ। ਪੰਜਾਬ ਦੇ ਦੋ ‘ਹੋਣਹਾਰ’ ਨੌਜਵਾਨ ਪੁੱਤ ਆਪਸ ਵਿੱਚ ਵਿਚਾਰ-ਵਟਾਂਦਰਾ ਕਰ ਰਹੇ ਸਨ। ਦੋਹਾਂ ਦੀਆਂ ਅੱਖਾਂ ਵਿੱਚ ਗੁਲਾਬੀ ਡੋਰੇ ਤੈਰ ਰਹੇ ਸਨ। ਵਾਲ ਜੈੱਲ ਲਾ ਕੇ ਇਸ ਤਰ੍ਹਾਂ ਬਣਾਏ ਹੋਏ ਸਨ ਜਿਵੇਂ ਸੇਹ ਦੇ ਤਕਲੇ ਹੋਣ।
ਮਾਡਰਨ ਸਰਵਣ ਨੇ ਤੀਲੇ ਵਰਗੀਆਂ ਲੱਤਾਂ-ਬਾਹਾਂ ਹਿਲਾਉਂਦੇ ਹੋਏ ਬੜੇ ਦੁਖੀ ਮਨ ਨਾਲ ਆਪਣੇ ਦੋਸਤ ਫਿੱਡੂ ਨੂੰ ਕਿਹਾ, ‘‘ਮੈਨੂੰ ਯਾਰ ਕੱਲ੍ਹ ਦੀ ਬੜੀ ਹੀ ਸ਼ਰਮ ਆ ਰਹੀ ਹੈ, ਮਨ ਬਹੁਤ ਦੁਖੀ ਹੈ, ਘਰ ਜਾਣ ਨੂੰ ਦਿਲ ਨਹੀਂ ਕਰਦਾ।’’ ਸੁਣ ਕੇ ਫਿੱਡੂ ਵੀ ਦੁਖੀ ਹੋ ਗਿਆ ਤੇ ਬੜੇ ਸਤਿਕਾਰ ਨਾਲ ਪੁੱਛਿਆ, ‘‘ਗੱਲ ਕੀ ਹੋਈ? ਕੁਝ ਦੱਸ ਤਾਂ ਸਹੀ।’’
ਗਲਾ ਸਾਫ਼ ਕਰ ਕੇ ਸਰਵਣ ਬੋਲਿਆ, ‘‘ਮੈਂ ਯਾਰ ਕੱਲ੍ਹ ਵਿਆਹ ਗਿਆ ਸੀ। ਇਸ ਲਈ ਵਧੀਆ ਪੈਂਟ-ਕੋਟ ਤੇ ਟਾਈ ਲਾਈ ਹੋਈ ਸੀ। ਜਦੋਂ ਸ਼ਾਮ ਨੂੰ ਘਰ ਆਇਆ ਤਾਂ ਮੇਰਾ ਪਿਓ ਘਸੇ ਜਿਹੇ ਕੱਪੜੇ ਪਾਈ ਸਿਰ ’ਤੇ ਪੱਠਿਆਂ ਦਾ ਟੋਕਰਾ ਚੁੱਕ ਕੇ ਮੱਝਾਂ ਨੂੰ ਪੱਠੇ ਪਾ ਰਿਹਾ ਸੀ, ਤੂੜੀ ਨਾਲ ਲਿੱਬੜਿਆ ਪਿਆ ਸੀ। ਮੈਨੂੰ ਯਾਰ ਬੜੀ ਸ਼ਰਮ ਆਈ, ਵੇਖਿਆ ਨਹੀਂ ਗਿਆ।’’
ਫਿੱਡੂ ਕੋਲੋਂ ਰਿਹਾ ਨਾ ਗਿਆ, ਕਹਿਣ ਲੱਗਾ, ‘‘ਹੱਛਾ, ਫਿਰ ਤੂੰ ਟੋਕਰਾ ਫੜ ਲਿਆ ਹੋਣੈ।’’ ‘‘ਨਹੀਂ ਯਾਰ ਹੁਣ ਕੱਪੜੇ ਥੋੜ੍ਹਾ ਖਰਾਬ ਕਰਨੇ ਸੀ। ਪੱਠੇ ਤਾਂ ਬਾਪੂ ਨੇ ਹੀ ਪਾਏ। ਮੈਨੂੰ ਵੈਸੇ ਸ਼ਰਮ ਬਹੁਤ ਆਈ।’’ ਕੋਲ ਖੜ੍ਹਾ ਗਿਆਨ ਸਿੰਘ ਫ਼ੌਜੀ ਬੋਲਿਆ, ‘‘ਸ਼ਰਮ ਤੈਨੂੰ ਕਾਹਤੋਂ ਆਈ, ਤੇਰੇ ਪਿਓ ਨੂੰ ਆਈ ਹੋਣੀ ਐ ਜਿਸ ਦੇ ਘਰ ਅਜਿਹਾ ਸੂਰਮਾ ਪੈਦਾ ਹੋਇਆ।’’ ਖਸਿਆਨੀ ਜਿਹੀ ਹਾਸੀ ਹੱਸਦਾ ਸਰਵਣ ਆਪਣੇ ਘਰ ਨੂੰ ਤੁਰ ਪਿਆ।
- ਬਲਰਾਜ ਸਿੰਘ ਸਿੱਧੂ
ਸੰਪਰਕ: 98151-24449
ਅੱਜ ਮੇਰਾ ਵਰਤ ਐ

ਮੈਂ ਆਪਣੇ ਇੱਕ ਦੋਸਤ ਘਰ ਗਿਆ। ਉਹ ਬਹੁਤ ਮਾਯੂਸ ਅਤੇ ਗੁੰਮਸੁੰਮ ਬੈਠਾ ਸੀ। ਮੈਂ ਕਿਹਾ, ‘‘ਕੀ ਗੱਲ ਹੈ ਯਾਰ, ਬੜਾ ਸੋਚਾਂ ’ਚ ਬੈਠਾ ਐਂ, ਸਭ ਖੈਰੀਅਤ ਤਾਂ ਹੈ। ਕੀ ਦੱਸਾਂ ਸ਼ਰਮਾ ਜੀ, ਮੇਰੀ ਇੱਕ ਭਾਣਜੀ ਹੈ ਉਹ ਸੰਗਰੂਰ ਪੜ੍ਹਦੀ ਹੈ, ਕਈ ਦਿਨਾਂ ਤੋਂ ਇੱਕ ਮੁੰਡਾ ਉਸ ਨੂੰ ਪ੍ਰੇਸ਼ਾਨ ਕਰ ਰਿਹੈ। ਮੈਂ ਇੱਕ-ਦੋ ਵਾਰ ਉਸ ਨੂੰ ਚਿਤਾਵਨੀ ਵੀ ਦਿੱਤੀ ਸੀ ਪਰ ਉਸ ’ਤੇ ਕੋਈ ਅਸਰ ਨਹੀਂ ਹੋਇਆ।’’
‘‘ਇਸ ਤਰ੍ਹਾਂ ਦੇ ਲੋਕ ਜ਼ੁਬਾਨੀ ਕਲਾਮੀ ਨਹੀਂ ਸਮਝਦੇ ਹੁੰਦੇ, ਇਨ੍ਹਾਂ ਨੂੰ ਅਲੱਗ ਹੀ ਭਾਸ਼ਾ ’ਚ ਸਮਝਾਉਣਾ ਪੈਂਦੈ। ਤੁਸੀਂ ਸ਼ਾਮ ਨੂੰ ਚੱਲਣਾ ਮੇਰੇ ਨਾਲ ਫਿਰ ਕਰਦੇ ਹਾਂ ਇਲਾਜ। ਉਸੇ ਦਿਨ ਸ਼ਾਮ ਨੂੰ ਅਸੀਂ ਉਸ ਦੇ ਘਰ ਪਹੁੰਚ ਗਏ। ਅਸੀਂ ਉਸ ਨੂੰ ਘਰ ਤੋਂ ਬਾਹਰ ਹੀ ਬੁਲਾ ਲਿਆ। ਅਸੀਂ ਉਸ ਦੀ ਥੱਪੜ ਪਰੇਡ ਕਰਨ ਹੀ ਲੱਗੇ ਸਾਂ ਕਿ ਉਸ ਨੇ ਡਰਦੇ ਮਾਰੇ ਨੇ ਕਿਹਾ, ‘‘ਮੈਨੂੰ ਅੱਜ ਨਾ ਮਾਰੋ ਜੀ, ਅੱਜ ਮੇਰਾ ਵਰਤ ਹੈ।’’ ਮੈਂ ਕਿਹਾ, ‘‘ਇਹ ਕਿਸ ਕਿਤਾਬ ’ਚ ਲਿਖਿਐ ਕਿ ਵਰਤ ਵਾਲੇ ਦਿਨ ਥੱਪੜ ਨਹੀਂ ਖਾਣੇ ਹੁੰਦੇ? ਨਾਲੇ ਥੱਪੜ ਤਾਂ ਤੇਰੀ ਕਿਸਮਤ ’ਚ ਅੱਜ ਲਿਖੇ ਜਾ ਚੁੱਕੇ ਹਨ।’’ ਅਸੀਂ ਦੋਵਾਂ ਨੇ ਤਿੰਨ-ਚਾਰ ਥੱਪੜ ਉਸ ਦੇ ਮੂੰਹ ’ਤੇ ਜੜ ਦਿੱਤੇ ਅਤੇ ਨਾਲ ਹੀ ਉਸ ਨੂੰ ਤਾਕੀਦ ਕੀਤੀ ਕਿ ਜੇ ਫੇਰ ਕਦੇ ਕੁੜੀ ਨੂੰ ਕੁਝ ਕਿਹਾ ਤਾਂ ਸਾਡੇ ਤੋਂ ਬੁਰਾ ਕੋਈ ਨਹੀਂ ਹੋਵੇਗਾ।
ਅਸੀਂ ਅਜੇ ਸਕੂਟਰ ਸਟਾਰਟ ਹੀ ਕਰਨ ਲੱਗੇ ਸਾਂ ਕਿ ਪਿੱਛੋਂ ਤਾੜ-ਤਾੜ ਕਰਦੀਆਂ ਦੋ ਚਪੇੜਾਂ ਦੀ ਆਵਾਜ਼ ਸਾਡੇ ਕੰਨੀਂ ਪਈ। ਅਸੀਂ ਪਿੱਛੇ ਮੁੜ ਕੇ ਦੇਖਿਆ ਤਾਂ ਇੱਕ ਅੱਧਖੜ੍ਹ ਉਮਰ ਦਾ ਆਦਮੀ ਉਸ ਦੀ ਸੇਵਾ ਕਰ ਰਿਹਾ ਸੀ। ਮੈਂ ਕਿਹਾ, ‘‘ਅੰਕਲ ਜੀ, ਤੁਸੀਂ ਇਸ ਨੂੰ ਕਿਉਂ ਮਾਰ ਰਹੇ ਹੋ? ਤੁਹਾਡਾ ਵੀ ਇਸ ਨਾਲ ਕੋਈ ਪੁਰਾਣਾ ਹਿਸਾਬ-ਕਿਤਾਬ ਬਾਕੀ ਹੈ।’’ ਕੀ ਦੱਸਾਂ ਜੀ, ਬਦਕਿਸਮਤੀ ਨਾਲ ਇਹ ਮੇਰਾ ਹੀ ਕਪੂਤ ਹੈ। ਮੁਆਫ਼ ਕਰਨਾ ਜੀ, ਮੈਂ ਇਸ ਨਾਲਾਇਕ ਦੀ ਕਰਤੂਤ ’ਤੇ ਸ਼ਰਮਿੰਦਾ ਹਾਂ। ਤੁਸੀਂ ਫ਼ਿਕਰ ਨਾ ਕਰੋ, ਮੈਂ ਕਰਦਾਂ ਇਸ ਦਾ ਇਲਾਜ ਅੱਜ ਚੰਗੀ ਤਰ੍ਹਾਂ। ਅੱਗੇ ਨੂੰ ਇਹ ਉਸ ਨੂੰ ਛੇੜਨਾ ਤਾਂ ਦੂਰ ਉਸ ਲੜਕੀ ਦੀ ਹਵਾ ਵੱਲ ਵੀ ਨਹੀਂ ਝਾਕੇਗਾ।’’
‘‘ਬਹੁਤ ਧੰਨਵਾਦ ਸਰ, ਜੇ ਹਰ ਕੋਈ ਤੁਹਾਡੇ ਵਾਂਗ ਆਪਣੀ ਵਿਗੜੀ ਔਲਾਦ ਨੂੰ ਨਕੇਲ ਪਾਉਣ ਦਾ ਉਪਰਾਲਾ ਕਰੇ ਤਾਂ ਹੀ ਕੁੜੀਆਂ ਕੱਤਰੀਆਂ ਦੀ ਆਜ਼ਾਦੀ ਬਹਾਲ ਹੋ ਸਕਦੀ ਹੈ ਅਤੇ ਉਹ ਬੇਖ਼ੌਫ਼ ਘੁੰਮ ਫਿਰ ਸਕਦੀਆਂ ਹਨ।’’
- ਰਮੇਸ਼ ਕੁਮਾਰ ਸ਼ਰਮਾ
ਸੰਪਰਕ: 99888-73637
ਇਹ ਤਾਂ ਜਾਨਵਰ ਨੇ…।

‘‘ਆਹ ਆਪਣੇ ਖੇਤ ਨੇ… ਇਸ ਵੱਟ ਤੋਂ ਲੈ ਕੇ ਔਹ ਜਿਹੜੀ ਟਾਹਲੀ ਦੀਹਦੀ ਐ ਨਾ… ਉੱਥੋਂ ਤੀਕ ਤੇ ਔਹ ਕਮਾਦ ਦੇ ਪਰਲੇ ਬੰਨੇ ਜਿਹੜੀ ਵੱਟ ਜਿਹੀ ਦੀਹਦੀ ਏ, ਜੀਹਦੇ ’ਤੇ ਕੁਝ ਵਿਰਲੇ ਟਾਵੇਂ ਬੂਟੇ ਖੜ੍ਹੇ ਨੇ, ਸਰਹੱਦ ਏ… ਆਪਣੇ ਦੇਸ਼ ਦੀ ਸਰਹੱਦ। ਉਸ ਵੱਟ ਤੋਂ ਪਰਲੇ ਪਾਸੇ ਪਾਕਿਸਤਾਨ ਏ… ਤੇ ਏਧਰ ਆਪਣਾ ਦੇਸ਼ ਭਾਰਤ…।’’
ਉਹ ਆਪਣੀ ਨਵੀਂ ਨਵੇਲੀ ਵਹੁਟੀ ਨੂੰ ਦੱਸ ਰਿਹਾ ਸੀ ਜਿਸ ਨੂੰ ਉਹ ਉਚੇਚੇ ਤੌਰ ’ਤੇ ਆਪਣੇ ਖੇਤ ਦਿਖਾਉਣ ਲਿਆਇਆ ਸੀ।
‘‘ਉਸ ਵੱਟ ਦੇ ਪਰਲੇ ਪਾਸੇ ਏਧਰੋਂ ਕੋਈ ਨਹੀਂ ਜਾ ਸਕਦਾ… ਤੇ ਨਾ ਹੀ ਓਧਰੋਂ ਕੋਈ ਏਧਰ ਆ ਸਕਦੈ… ਔਹ ਵੇਖ ਸੁੱਕੀ ਜਿਹੀ ਕਿੱਕਰ ਦੀ ਸੇਧ ਵਿੱਚ ਫ਼ੌਜੀ ਫਿਰਦੇ ਆ, ਉਹ ਇਸ ਸਰਹੱਦ ਦੇ ਰਾਖੇ ਨੇ…।’’
ਜੋ ਉਹ ਦੱਸ ਰਿਹਾ ਸੀ, ਉਸ ਦੀ ਵਹੁਟੀ ਧਿਆਨ ਨਾਲ ਸੁਣ ਰਹੀ ਸੀ। ਉਤਸੁਕਤਾ ਨਾਲ ਵੇਖ ਰਹੀ ਸੀ। ਅਚਾਨਕ ਇੱਕ ਪਾਸੇ ਇਸ਼ਾਰਾ ਕਰਦਿਆਂ ਉਹ ਬੋਲੀ,‘‘ਔਹ ਕੁੱਤਾ ਆ ਰਿਹੈ ਨਾ… ਪਹਿਲਾਂ ਇਹ ਉਸ ਵੱਟ ਦੇ ਪਰਲੇ ਬੰਨੇ ਫਿਰਦਾ ਸੀ। …ਤੇ ਔਹ ਵੇਖੋ, ਕੁਝ ਕਾਂ ਏਧਰੋਂ ਉੱਡ ਕੇ ਓਧਰ ਜਾ ਰਹੇ ਨੇ…? ਇਨ੍ਹਾਂ ਨੂੰ ਕੋਈ ਨਹੀਂ ਰੋਕਦਾ…?’’
‘‘ਨਹੀਂ, ਇਹ ਤਾਂ ਜਾਨਵਰ ਨੇ… ਇਹ ਆ ਜਾ ਸਕਦੇ ਨੇ, ਪਰ…।’’
- ਜਗੀਰ ਸੱਧਰ
ਸੰਪਰਕ: 98881-79758
ਚੀਕ

ਸਾਰੇ ਪਿੰਡ ’ਚ ਗੱਲ ਅੱਗ ਵਾਂਗ ਫੈਲ ਗਈ ਸੀ, ਸਰਦਾਰਾਂ ਦੀ ਨੂੰਹ ’ਚ ਭੂਤ ਆਉਣ ਲੱਗ ਪਏ ਸਨ। ਵਿਆਹ ਨੂੰ ਤਿੰਨ-ਚਾਰ ਸਾਲ ਹੀ ਹੋਏ ਸਨ ਕਿ ਇਹ ਬਿਪਤਾ ਆ ਪਈ। ਪਿੰਡ ਦੀਆਂ ਔਰਤਾਂ ਵਿੱਚ ਤਾਂ ਇਹ ਗੱਲਬਾਤ ਦਾ ਮੁੱਖ ਵਿਸ਼ਾ ਸੀ।
‘‘ਰੱਬ ਨੇ ਕੋਈ ਔਲਾਦ ਵੀ ਨਹੀਂ ਦਿੱਤੀ।’’
‘‘ਕੋਈ ਭੁੱਲ ਹੋ ਗਈ ਹੋਣੀ!’’
‘‘ਭੁੱਲ ਤਾਂ ਹੋਈ ਹੈ, ਇਸੇ ਲਈ ਤਾਂ ਉਸ ਵਿੱਚ ਵੱਡੇ ਸਰਦਾਰ ਦੀ ਆਤਮਾ ਆਉਂਦੀ, ਸਾਰਾ ਦਿਨ ਕਹਿੰਦੀ ਰਹਿੰਦੀ ਹੈ ‘ਮੈਂ ਖ਼ੂਨੀ ਹਾਂ ਖ਼ੂਨੀ’।’’ ਇਸ ਤਰ੍ਹਾਂ ਦੀ ਚਰਚਾ ਪਿੰਡ ਦੇ ਘਰਾਂ ਵਿੱਚੋਂ ਚਲਦੀ ਤੇ ਸਰਦਾਰਾਂ ਦੀ ਹਵੇਲੀ ਨਾਲ ਟਕਰਾ ਕੇ ਮੁੜ ਆਉਂਦੀ। ਸਰਦਾਰਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਸੀ। ਬਾਬੇ, ਸਾਧਾਂ ’ਤੇ ਲੱਖਾਂ ਰੁਪਏ ਪਾਣੀ ਵਾਂਗ ਵਹਾ ਦਿੱਤੇ ਸਨ ਪਰ ਨੂੰਹ ਦਾ ਉਹੋ ਹਾਲ ਸੀ, ਅੱਧੀ ਰਾਤ ਨੂੰ ਹਵੇਲੀ ਦੀ ਛੱਤ ’ਤੇ ਚੜ੍ਹ ਕੇ ਚੀਕਾਂ ਮਾਰਦੀ। ਆਖਰ ਉਸ ਨੂੰ ਸੰਗਲਾਂ ਨਾਲ ਬੰਨ੍ਹ ਕੇ ਰੱਖਣ ਲੱਗੇ।
ਇੱਕ ਰਾਤ ਪਤਾ ਨਹੀਂ ਕਿਵੇਂ ਉਹ ਸੰਗਲ ਖੁਲ੍ਹਾ ਕੇ ਛੱਤ ’ਤੇ ਜਾ ਚੜ੍ਹੀ। ਪੌੜੀਆਂ ਵਾਲੇ ਗੇਟ ਨੂੰ ਕੁੰਡਾ ਲਾ ਕੇ ਉੱਚੀ-ਉੱਚੀ ਚੀਕਾਂ ਮਾਰਦੀ ਕਹਿਣ ਲੱਗੀ, ‘‘ਮੈਂ ਖ਼ੂਨੀ ਹਾਂ ਖ਼ੂਨੀ, ਦੋ-ਦੋ ਖ਼ੂਨ ਕੀਤੇ ਨੇ ਮੈਂ ਆਪਣੀ ਕੁੱਖ ਵਿੱਚ, ਮੁੰਡਾ ਚਾਹੀਦਾ ਸਰਦਾਰਾਂ ਨੂੰ ਮੁੰਡਾ… ਹਾਏ ਮੇਰੀਆਂ ਧੀਆਂ। ਮੈਂ… ਮੈਂ…’’ ਕਹਿੰਦੀ ਨੇ ਉਸ ਨੇ ਇੱਕ ਲੰਮੀ ਚੀਕ ਮਾਰੀ। ਜਦੋਂ ਤਕ ਸਰਦਾਰ ਗੇਟ ਤੋੜ ਕੇ ਛੱਤ ’ਤੇ ਆਉਂਦੇ, ਸਾਰੇ ਪਿੰਡ ਦੀ ਹਵਾ ਵਿੱਚ ਚੀਕ ਘੁਲ ਚੁੱਕੀ ਸੀ। ਇੱਕ ਲੰਮੀ ਤੇ ਆਖਰੀ ਚੀਕ…।
- ਕੁਲਵਿੰਦਰ ਕੌਸ਼ਲ
ਸੰਪਰਕ: 94176-36255

ਸਾਡੇ ਨਾਲ ਜੁੜਨ ਲਈ ਸ਼ੁਕਰੀਆ ! ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ I ਤੁਸੀਂ ਸਾਡੇ ਨਾਲ ਫੇਸਬੁਕ ਤੇ ਵੀ ਜੁੜ ਸਕਦੇ ਹੋ https://www.facebook.com/shivbatalvi
No comments:
Post a Comment