22.3.17

ਗ਼ਜ਼ਲ- ਚਾਨਣ ਗੋਬਿੰਦਪੁਰੀ



ਗ਼ਜ਼ਲ- ਚਾਨਣ ਗੋਬਿੰਦਪੁਰੀ
+
ਮੰਨਿਆ ਹਰੇਕ ਸ਼ਾਮ ਦੇ ਪਿੱਛੋਂ ਸਵੇਰ ਏ ।
ਪਰ,ਪਲ ਜੋ ਬੀਤਿਆ ਕਦੇ ਮੁੜਦਾ ਨਾ ਫੇਰ ਏ ।

ਸਜਣਾ ਦੇ ਘਰ ਵਲੋਂ ਦੀ ਤੂੰ ਜੱਨਤ ਨੂੰ ਜਾਈਂ ਸ਼ੇਖ,
ਮੱਕੇ ਵਲੋਂ ਤਾਂ ਸੈਂਕੜੇ ਕੋਹਾਂ ਦਾ ਫੇਰ ਏ ।

ਮੂਸਾ . ਤੂੰ ਜਾਨ ਵਾਰਦਾ ਮਿਲਿਆ ਸੀ ਯਾਰ ਜੋ ,
ਮਿਲਦੇ ਨਸੀਬਾਂ ਨਾਲ ਉਹ ਇੱਕੋ ਹੀ ਵੇਰ ਏ ।

ਇਹ ਮਹਿਫਲਾਂ ਤੇ ਰੌਣਕਾਂ ਖੁਸ਼ੀਆਂ ਤੇ ਰਾਗਰੰਗ ,
ਟੁਰ ਜਾਣਗੇ ਇਹ ਸਭ ਤੇਰੇ ਜਾਣੇ ਦੀ ਦੇਰ ਏ ।

ਮੁੱਲਾ , ਖੁਦਾ ਫਸੇਗਾ ਨਾ ਤਸਵੀ ਦੇ ਜਾਲ ਵਿਚ ,
ਏਥੇ ਹੀ ਚਲ ਰਿਹਾ ਤੇਰਾ ਇਹ ਹੇਰ ਫੇਰ ਏ ।

'ਚਾਨਣ' ਦੇ ਬਾਰੇ ਹੋਰ ਤਾਂ ਸਾਨੂੰ ਨਹੀ ਪਤਾ ,
ਸੱਚੀ ਉਹ ਗੱਲ ਕਹਿਣ ਨੂੰ ਸੁਣਿਆ ਦਲੇਰ ਏ ।

ਗੋਬਿੰਦ ਪੁਰੀ ਬਣ ਗਿਐ ਦਿੱਲੀ 'ਚ ਆਣ ਕੇ
ਕਹਿੰਦੇ ਨੇ ਉਸਦਾ ਨਾਮ ਤਾਂ "ਚਾਨਣ ਕਲੇਰ " ਏ ।
---------------------------
غزل- چانن گوبندپوری
+
منیا ہریک شام دے پچھوں سویر اے ۔
پر،پل جو بیتیا کدے مڑدا نہ پھیر اے ۔
0
سجنا دے گھر ولوں دی توں جنت نوں جائیں شیخ،
مکے ولوں تاں سینکڑے کوہاں دا پھیر اے ۔
0
موسیٰ . توں جان واردا ملیا سی یار جو ،
ملدے نصیباں نال اوہ اکو ہی ویر اے ۔
0
ایہہ محفلاں تے رونقاں خوشیاں تے راگرنگ ،
ٹر جان گے ایہہ سبھ تیرے جانے دی دیر اے ۔
0
ملا ، خدا پھسے گا نہ تسبیح دے جال وچ ،
ایتھے ہی چل رہا تیرا ایہہ ہیر پھیر اے ۔
0
'چانن' دے بارے ہور تاں سانوں نہیں پتہ ،
سچی اوہ گلّ کہن نوں سنیا دلیر اے ۔
0
گوبند پوری بن گیئے دلی 'چ آن کے
کہندے نے اسدا نام تاں "چانن کلیر " اے ۔



ਸਾਡੇ ਨਾਲ ਜੁੜਨ ਲਈ ਸ਼ੁਕਰੀਆ ! ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ I ਤੁਸੀਂ ਸਾਡੇ ਨਾਲ ਫੇਸਬੁਕ ਤੇ ਵੀ ਜੁੜ ਸਕਦੇ ਹੋ https://www.facebook.com/shivbatalvi

No comments: