22.3.17

ਗ਼ਜ਼ਲ - ਨਰਿੰਦਰਪਾਲ ਕੰਗ

ਗ਼ਜ਼ਲ - ਨਰਿੰਦਰਪਾਲ ਕੰਗ
000
ਜਿਹਨਾਂ ਬੱਚਿਆਂ ਖ਼ਾਤਰ ਸਾਰਾ ਜੀਵਨ ਦਾਅ ਤੇ ਲਾ ਦਿੱਤਾ ਸੀ,
ਮੁਸ਼ਕਲ ਵੇਲੇ ਉਹਨਾ ਬੱਚਿਆਂ ਹੀ ਸਾਨੂੰ ਠੁਕਰਾ ਦਿੱਤਾ ਸੀ ।
ਮਾਂ ਬਾਪੂ ਨੂੰ 'ਕੱਲੇ ਛੱਡ ਕੇ ਪਿੰਡੋਂ ਸ਼ਹਿਰ ਜਿਨ੍ਹਾਂ ਲਈ ਆਇਆ,
ਜਾ ਪਰਦੇਸੀਂ ਉਸ ਇਤਿਹਾਸ ਨੂੰ ਫਿਰ ਉਹਨਾਂ ਦੁਹਰਾਅ ਦਿੱਤਾ ਸੀ
ਨਾਲ ਅਸਾਡੇ ਗੱਲ ਕਰਨ ਦੀ ਫ਼ੁਰਸਤ ਹੀ ਨਈਂ ਕੋਲ ਉਨ੍ਹਾਂ ਦੇ,
ਕਲ ਤਾਂ ਮੇਰੀ ਧੀ ਨੇ ਮੈਨੂੰ ਦੂਰੋਂ ਹੱਥ ਹਿਲਾ ਦਿੱਤਾ ਸੀ।
ਅੱਭੜ ਵਾਹੇ ਉਠਕੇ ਨੱਠਾ ਆਪੇ ਸੱਟ ਲੁਆ ਬੈਠਾ ਮੈਂ,
ਸੁਪਨੇ ਦੇ ਵਿੱਚ ਆਣ ਕਿਸੇ ਨੇ ਜਦ ਕੁੰਡਾ ਖੜਕਾ ਦਿੱਤਾ ਸੀ।
ਪਾਪਾ ਪਾਪਾ ਕਹਿ ਕੇ ਮੈਨੂੰ ਰਾਤੀਂ ਰੋਜ਼ ਜਗਾ ਦਿੰਦੀ ਹੈ,
ਪੁੱਤਰ ਖਾਤਰ ਮੈਂ ਜਿਸ ਧੀ ਨੂੰ ਗਰਭ 'ਚ ਮਾਰ ਮੁਕਾ ਦਿੱਤਾ ਸੀ ।
0


ਸਾਡੇ ਨਾਲ ਜੁੜਨ ਲਈ ਸ਼ੁਕਰੀਆ ! ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ I ਤੁਸੀਂ ਸਾਡੇ ਨਾਲ ਫੇਸਬੁਕ ਤੇ ਵੀ ਜੁੜ ਸਕਦੇ ਹੋ https://www.facebook.com/shivbatalvi

No comments: