2.4.20

ਦਾਦਰ ਪੰਡੋਰਵੀ ਦੀ ਨਵ-ਪ੍ਰਕਾਸ਼ਿਤ ਪੋਥੀ 'ਖੰਭਾਂ ਥੱਲੇ ਅੰਬਰ' 'ਚੋਂ.




ਦਾਦਰ ਪੰਡੋਰਵੀ ਦੀ ਨਵ-ਪ੍ਰਕਾਸ਼ਿਤ ਪੋਥੀ 'ਖੰਭਾਂ ਥੱਲੇ ਅੰਬਰ' 'ਚੋਂ.
ਬਦਨ ਵੀ ਡੋਲਦਾ ਲੱਗਦਾ ਨਾ ਸਾਹ ਵੀ ਜਾਪਦੇ ਪੱਲੇ
ਘੁਟਣ ਮਹਿਸੂਸ ਹੁੰਦੀ ਹੈ ਕਿਤੋਂ ਤਾਜ਼ੀ ਹਵਾ ਚੱਲੇ
ਮੈਂ ਸਾਂਚੇ ਦੇ ਮੁਤਾਬਿਕ ਢਲਣ ਦੀ ਕੋਸ਼ਿਸ਼ 'ਚ ਜਦ ਹੋਵਾਂ
ਕੋਈ ਆਵਾਜ਼ ਦਿੰਦਾ ਹੈ ਨਾ ਏਨਾ ਡਿੱਗ ਪਈਂ ਥੱਲੇ
ਹੈ ਡੁੱਬਦਾ ਜਾ ਰਿਹਾ ਸੂਰਜ ਲਿਆਵੋ ਮੋੜ ਕੇ ਉਸਨੂੰ
ਕਰੋ ਨਾ ਬੇਵਜ੍ਹਾ ਚਿੰਤਾ, ਨਹੀਂ ਦੀਵੇ ਕਿਤੇ ਚੱਲੇ
ਅਸੀਂ ਹੀ ਪਿਆਸ ਆਪਣੀ ਨੂੰ ਬਿਠਾਇਆ ਪਰਬਤਾਂ ਉੱਪਰ
ਨਦੀ ਤਾਂ ਸਫ਼ਰ ਕਰਦੀ ਹੈ ਪਹਾੜੋਂ ਨੀਵਿਆਂ ਵੱਲੇ
ਸਫ਼ਰ ਇਹ ਕਿਸ ਤਰ੍ਹਾਂ ਦਾ ਚੁਣ ਲਿਆ ਹੈ ਮੈਂ ਕਿ ਜਿਸ ਅੰਦਰ
ਨਾ ਪੈਰਾਂ ਹੇਠ ਰਸਤਾ ਹੈ ਨਾ ਅੰਬਰ ਹੈ ਪਰਾਂ ਥੱਲੇ
ਜੇ ਮੰਤਰ ਮੁਗਧ ਕਰਦੀ ਹੈ ਸੁਰੀਲੀ ਤਾਨ ਵੰਝਲੀ ਦੀ
ਤਾਂ ਇਹ ਵੀ ਵੇਖ ਕਿੰਨੇ ਬਾਂਸ ਜੰਗਲ ਦੇ ਗਏ ਸੱਲੇ




ਸਾਡੇ ਨਾਲ ਜੁੜਨ ਲਈ ਸ਼ੁਕਰੀਆ ! ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ I ਤੁਸੀਂ ਆਪਣੀ ਜਾਂ ਆਪਣੀ ਮਨ ਪਸੰਦ ਰਚਨਾ ਸਾਨੂੰ ਭੇਜ ਸਕਦੇ ਹੋ - rajlallysharma@gmail.com ਸ਼ੁਕਰੀਆ

ਚਿੱਟਾ ਹਨੇਰਾ- ਗ਼ਜ਼ਲ- ਜਸਵਿੰਦਰ

ਚਿੱਟਾ ਹਨੇਰਾ- ਗ਼ਜ਼ਲ- ਜਸਵਿੰਦਰ
ਚੜ੍ਹੇ ਦਿਨ ੲੇਸ ਦਾ ਤਪਤੇਜ਼ ਘਟਦਾ ਜਾ ਰਿਹਾ ਹੈ
ਮੇਰੇ ਪੰਜਾਬ ਨੂੰ ਚਿੱਟਾ ਹਨੇਰਾ ਖਾ ਰਿਹਾ ਹੈ
ਸਰੂ ਵਰਗੀ ਜਵਾਨੀ ਰਹਿ ਗਈ ਘਾਹ ਫੂਸ ਬਣਕੇ
ਖੜ੍ਹਾ ਓਹਲੇ 'ਚ ਕੋਈ ਤੀਲੀਆਂ ਸੁਲਗਾ ਰਿਹਾ ਹੈ
ਕਲੀਰੇ ਭੈਣ ਦੇ ਇਕ ਵੀਰ ਸੋਹਣਾ ਵੇਚ ਆਇਆ
ਓਹਦੇ ਸਾਹੇ ਦੇ ਦਿਨ ਸਾਹਾਂ ਦਾ ਟੀਕਾ ਲਾ ਰਿਹਾ ਹੈ
ਕਿਸੇ ਦਾ ਲਾਲ ਤਰਲੇ ਮਾਂ ਦੇ ਸੁਣ ਨਾ ਤਰਲ ਹੋਇਆ,
ਕਿਸੇ ਦਾ ਸ਼ੇਰ ਦਾਹੜੀ ਬਾਪ ਦੀ ਪੁਟਵਾ ਰਿਹਾ ਹੈ
ਭਿਖਾਰਨ ਮੌਤ ਮੰਗਦੀ ਹੈ ਗਜੇ ਵਿਚ ਪੁੱਤਰਾਂ ਨੂੰ,
ਓਹਦੀ ਬਗਲੀ ਦਾ ਨਿੱਤ ਆਕਾਰ ਵਧਦਾ ਜਾ ਰਿਹਾ ਹੈ
ਸਮੱਗਰੀ ਮਰਗ ਦੀ ਹੀ ਚਾਰ ਪੈਸੇ ਹੈ ਵਟਾਉਂਦੀ,
ਉਹ ਰੱਖੜੀਆਂ ਦੇ ਸੌਦੇ 'ਚੋਂ ਤਾਂ ਘਾਟਾ ਖਾ ਰਿਹਾ ਹੈ
ਤਬਾਹ ਹੋਏ ਘਰੋਂ ਸਭ ਵਾਰੋ-ਵਾਰੀ ਜਾਣ ਲੱਗੇ
ਤੇ ਲਾਣੇਦਾਰ ਖੰਡਰ 'ਤੇ ਚੁਬਾਰਾ ਪਾ ਰਿਹਾ ਹੈ
ੳੁਜੜਦੇ ਬਾਗ਼ ਵਿਚ ਵਿਰਲੇ ਹਰੇ ਪੱਤਿਆਂ 'ਚ ਬਹਿ ਕੇ,
ਅਜੇ ਵੀ ਕੂਕਦੀ ਕੋਇਲ ਪਪੀਹਾ ਗਾ ਰਿਹਾ ਹੈ




ਸਾਡੇ ਨਾਲ ਜੁੜਨ ਲਈ ਸ਼ੁਕਰੀਆ ! ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ I ਤੁਸੀਂ ਆਪਣੀ ਜਾਂ ਆਪਣੀ ਮਨ ਪਸੰਦ ਰਚਨਾ ਸਾਨੂੰ ਭੇਜ ਸਕਦੇ ਹੋ - rajlallysharma@gmail.com ਸ਼ੁਕਰੀਆ

ਗ਼ਜ਼ਲ - ਤਰਸੇਮ ਨੂਰ


ਗਾਹੇ ਬਗਾਹੇ ਉਸ ਦੀਆਂ ਗ਼ਜ਼ਲਾਂ ਪੜ੍ਹਦਾ ਰਿਹਾ ਹਾਂ । ਉਹ ਛੋਟੀਆਂ ਛੋਟੀਆਂ ਬਹਿਰਾਂ ਵਿੱਚ ਗ਼ਜ਼ਲ ਕਹਿੰਦਾ ਹੈ । ਪਰ ਉਸਦੇ ਸ਼ੇਅਰਾਂ ਵਿੱਚ ਵੱਡੇ ਵੱਡੇ ਖਿਆਲ ਸਮੋਏ ਹੁੰਦੇ ਹਨ । ਪੰਜਾਬੀ ਗ਼ਜ਼ਲ ਵਿੱਚ ਉਸਨੇ ਆਪਣੀ ਪੁਸਤਕ " ਪਹਿਲੀ ਬਾਰਿਸ਼ " ਨਾਲ ਪਰਵੇਸ਼ ਕੀਤਾ । ਪੁਸਤਕ ਦੀ ਕਾਫੀ ਚਰਚਾ ਹੋਈ । ਪਹਿਲੀ ਬਾਰਿਸ਼ ਪੁਸਤਕ ਵਿੱਚੋਂ ਹੀ ਇੱਕ ਗ਼ਜ਼ਲ ਸੁਖ਼ਨਵਰ ਵਿੱਚ ਪੇਸ਼ ਕਰ ਰਹੇ ਹਾਂ । ਇਹ ਪੁਸਤਕ ਚੇਤਨਾ ਪ੍ਕਾਸ਼ਨ ਲੁਧਿਆਣਾ ਵਲੋਂ ਪਰਕਾਸ਼ਿਤ ਕੀਤੀ ਗਈ ਹੈ । ਇਸ ਪੁਸਤਕ ਦਾ ਲੇਖਕ ਹੈ " ਜਨਾਬ ਤਰਸੇਮ ਨੂਰ " । ਆਸ ਹੈ ਹੁੰਘਾਰਾ ਭਰੋਗੇ ।
੦੦੦
ਗ਼ਜ਼ਲ - ਤਰਸੇਮ ਨੂਰ੦੦੦
ਸਾਹ ਚਲਣੋ ਜਦ ਰੁੱਕ ਜਾਂਦੇ ਨੇ ।
ਸਾਰੇ ਝਗੜੇ ਮੁੱਕ ਜਾਂਦੇ ਨੇ ।

ਜਦ ਵੀ ਪਿਆਸ ਉਨ੍ਹਾ ਨੂੰ ਲਗਦੀ ,
ਬੁੱਲ ਮੇਰੇ ਵੀ ਸੁੱਕ ਜਾਂਦੇ ਨੇ ।
ਦੌਲਤ ਵਾਲੀ ਚਾਦਰ ਹੇਠਾਂ ,
ਐਬ ਹਮੇਸ਼ਾਂ ਲੁੱਕ ਜਾਂਦੇ ਨੇ ।
ਉਹ ਟਹਿਣੀ ' ਤੇ ਰਹਿ ਨਾ ਸਕਦੇ ,
ਜਿਹੜੇ ਪੱਤੇ ਸੁੱਕ ਜਾਂਦੇ ਨੇ ।
ਪੱਕੇ ਅੰਬ ਮਿਲਣ ਤਾਂ ਕਿੱਦਾਂ ,
ਤੋਤੇ ਪਹਿਲਾਂ ਟੁੱਕ ਜਾਂਦੇ ਨੇ ।
' ਨੂਰ ' ਗ਼ਮਾਂ ਨੂੰ ਕੌਣ ਬੁਲਾਉਂਦਾ ,
ਆਪੇ ਨੇੜੇ ਢੁੱਕ ਜਾਂਦੇ ਨੇ ।
سخنور پوسٹ # 003
بہترین ساہت
اپریل 2016
000
گاہے بگاہے اس دیاں غزلاں پڑھدا رہا ہاں ۔ اوہ چھوٹیاں چھوٹیاں بحراں وچّ غزل کہندا ہے ۔ پر اسدے شعراں وچّ وڈے وڈے خیال سموئے ہندے ہن ۔ پنجابی غزل وچّ اسنے اپنی پستک " پہلی بارش " نال پرویش کیتا ۔ پستک دی کافی چرچہ ہوئی ۔ پہلی بارش پستک وچوں ہی اک غزل سخنور وچّ پیش کر رہے ہاں ۔ ایہہ پستک چیتنا پکاشن لدھیانہ ولوں پرکاشت کیتی گئی ہے ۔ اس پستک دا لیکھک ہے " جناب ترسیم نور " ۔ آس ہے ہنگھارا بھروگے ۔
000
غزل - ترسیم نور
000
ساہ چلنو جد رکّ جاندے نیں ۔
سارے جھگڑے مکّ جاندے نیں ۔
جد وی پیاس اوہناں نوں لگدی ،
بلھّ میرے وی سکّ جاندے نیں ۔
دولت والی چادر ہیٹھاں ،
عیب ہمیشاں لکّ جاندے نیں ۔
اوہ ٹہنی ' تے رہِ نہ سکدے ،
جہڑے پتے سکّ جاندے نیں ۔
پکے امب ملن تاں کداں ،
طوطے پہلاں ٹکّ جاندے نیں ۔
' نور ' غماں نوں کون بلاؤندا ،
آپے نیڑے ڈھکّ جاندے نیں ۔
0






ਸਾਡੇ ਨਾਲ ਜੁੜਨ ਲਈ ਸ਼ੁਕਰੀਆ ! ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ I ਤੁਸੀਂ ਆਪਣੀ ਜਾਂ ਆਪਣੀ ਮਨ ਪਸੰਦ ਰਚਨਾ ਸਾਨੂੰ ਭੇਜ ਸਕਦੇ ਹੋ - rajlallysharma@gmail.com ਸ਼ੁਕਰੀਆ

10.10.19

ਜ਼ਹਿਰੀ ਪੌਣ.../ ਗ਼ਜ਼ਲ.../ ਜਗਵਿੰਦਰ ਜੋਧਾ

ਜ਼ਹਿਰੀ ਪੌਣ.../ ਗ਼ਜ਼ਲ.../ ਜਗਵਿੰਦਰ ਜੋਧਾ
ਝੱਲ ਨਾ ਹੋਵੇ ਬਿਰਖਾਂ ਤੋਂ ਸਾਵੇ ਪੱਤਿਆਂ ਦਾ ਭਾਰ
ਜ਼ਹਿਰੀ ਪੌਣ ਤੁਰੀ ਫਿਰਦੀ ਹੈ ਵਾਦੀ ਵਿਚ ਇਸ ਵਾਰ
ਮਨ ਦੀ ਪੀੜ ਦਾ ਤੋੜ ਉਨ੍ਹਾਂ ਨੂੰ ਮਿਲਿਆ ਕਿੰਨਾ ਖ਼ੂਬ
ਇੱਕੋ ਝਟਕੇ ਵਿਚ ਲਾਹ ਦਿੱਤੇ ਨੇ ਤਨ ਦੇ ਲੰਗਾਰ
ਹਰ ਘਰ ਦੀ ਖਿੜਕੀ ਚੋਂ ਝਾਕੇ ਕੁਝ ਅੱਖਾਂ ਦਾ ਖੌਫ
ਮੁੱਠੀ ਵਿਚ ਦਿਲ ਆ ਜਾਵੇ ਸੁਣਕੇ ਹਲਕੀ ਖੜਕਾਰ
ਜੋ ਵੀ ਆਪਣੇ ਹੱਕ ਮੰਗਣ ਲਈ ਭਰਦਾ ਉੱਚੀ ਸਾਹ
ਉਸਦੀ ਹਿੱਕ ਤੇ ਤਖਤਾ ਡਾਹ ਲੈਂਦੈ ਦਿੱਲੀ ਦਰਬਾਰ
ਰਾਮ ਵਿਲਾਸ, ਸ਼ਫੀਕ ਮੁਹੰਮਦ ਤੇ ਕੇਸਰ ਸਿੰਘ ਦੀ ਥਾਂ
ਨਾਮ ਉਨ੍ਹਾਂ ਦੇ ਹੋਏ ਬੋਦੀ, ਟੋਪੀ ਤੇ ਦਸਤਾਰ
ਇੱਕੋ ਅੱਖ 'ਨਾ ਵੇਖਣ ਦੀ ਥਾਂ ਹਾਕਮ ਕਰਨਾ ਚਾਹੇ
ਇੱਕੋ ਖਾਣਾ,ਇੱਕੋ ਬਾਣਾ, ਇੱਕੋ ਸਭਿਆਚਾਰ
ਅੱਧਾ ਜਿਸਮ ਪੰਜਾਬ ਹੈ ਮੇਰਾ, ਅੱਧਾ ਹੈ ਕਸ਼ਮੀਰ
ਸ਼ਾਲਾ ਵੱਖ ਨਾ ਹੋਣ ਸਵਾਮੀ,ਆਜ਼ਮ ਤੇ ਇਜ਼ਹਾਰ*
ਡੂੰਘੀ ਖ਼ਮੋਸ਼ੀ ਵਿਚ ਡੁੱਬੀ ਲਗਦੀ ਹੈ ਡਲ ਝੀਲ
ਸੁੰਨੇ-ਸੁੰਨੇ ਦਿਸਣ ਸ਼ਿਕਾਰੇ,ਗੁੰਮ-ਸੁੰਮ ਹੈ ਪਤਵਾਰ
ਫੌਜੀ ਬੂਟਾਂ ਦੀ ਆਹਟ ਜਾਂ ਫਿਰ ਗੋਲੀ ਦੀ ਚੀਕ
ਦੱਸਦੀ ਹੈ ਕਿ ਸਾਡੀ ਚਿੰਤਾ ਕਰਦੀ ਹੈ ਸਰਕਾਰ




ਸਾਡੇ ਨਾਲ ਜੁੜਨ ਲਈ ਸ਼ੁਕਰੀਆ ! ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ I ਤੁਸੀਂ ਸਾਡੇ ਨਾਲ ਫੇਸਬੁਕ ਤੇ ਵੀ ਜੁੜ ਸਕਦੇ ਹੋ https://www.facebook.com/shivbatalvi

5.11.17

ਗ਼ਜ਼ਲ ਸੰਗ੍ਰਿਹ " ਲਾਲੀ " ਦਾ ਪੀ ਡੀ ਐੱਫ - ਰਾਜ ਲਾਲੀ ਬਟਾਲਾ

ਗ਼ਜ਼ਲ ਸੰਗ੍ਰਿਹ " ਲਾਲੀ " ਦਾ ਪੀ ਡੀ ਐੱਫ  - ਰਾਜ ਲਾਲੀ ਬਟਾਲਾ


ਗ਼ਜ਼ਲ ਸੰਗ੍ਰਿਹ " ਲਾਲੀ " ਦਾ ਪੀ ਡੀ ਐੱਫ  - ਰਾਜ ਲਾਲੀ ਬਟਾਲਾ

ਅਦੀਬ ਦੋਸਤੋ , ਤੁਸੀਂ ਹੇਠ ਲਿਖੇ ਲਿੰਕ ਤੋਂ ਕਿਤਾਬ  ਡੋਅਨਲੋਡ  ਕਰ ਸਕਦੇ ਹੋ !
https://drive.google.com/file/d/1SKQUs-JJbaEtlpTF5-CuqjR86c4Idbet/view?usp=sharing 

ਜੇ ਤੁਸੀਂ ਵੀ ਆਪਣੀ ਕਿਤਾਬ ਦਾ ਪੀ ਡੀ ਐੱਫ ਸਾਂਝਾ ਕਰਨਾ ਚਾਹੁੰਦੇ ਹੋ ਤਾਂ
ਸਾਨੂੰ ਭੇਜ ਸਕਦੇ ਹੋ
ਸ਼ੁਕਰਾਨਾ

ਸਾਡੇ ਨਾਲ ਜੁੜਨ ਲਈ ਸ਼ੁਕਰੀਆ ! ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ I ਤੁਸੀਂ ਸਾਡੇ ਨਾਲ ਫੇਸਬੁਕ ਤੇ ਵੀ ਜੁੜ ਸਕਦੇ ਹੋ https://www.facebook.com/shivbatalvi

22.3.17

"ਸੁਪਨੇ ਵਿੱਚ ਇਕ"

!
"ਸੁਪਨੇ ਵਿੱਚ ਇਕ"
ਸੁਪਨੇ ਵਿੱਚ ਇਕ ਰੁਖ ਤੇ ਲਿਖਿਆ ਰਾਤੀਂ ਆਪਣਾ ਨਾਮ ਅਸੀਂ,
ਦਿਨ ਚੜ੍ਹਦੇ ਨੂੰ ਹੋ ਗਏ ਸਾਰੇ ਜੰਗਲ ਵਿੱਚ ਬਦਨਾਮ ਅਸੀਂ ।
ਕਿੰਜ ਸਹਿ ਲੈਂਦੇ ਉਹਦੇ ਮੁਖ ਤੇ ਪਲ ਪਲ ਢਲਦੀ ਸ਼ਾਮ ਅਸੀਂ,
ਆਪਣੇ ਦਿਲ ਦਾ ਦਗ਼ਦਾ ਸੂਰਜ ਕਰ ‘ਤਾ ਉਹਦੇ ਨਾਮ ਅਸੀਂ।
ਇਕ ਇਕ ਕਰਕੇ ਵਿਕ ਗਏ ਆਖ਼ਰ ਤਾਰੇ ਸਾਡੇ ਅੰਬਰ ਦੇ,
ਹਾਏ, ਫਿਰ ਵੀ ਤਾਰ ਸਕੇ ਨਾ ਉਸ ਦੀਵੇ ਦੇ ਦਾਮ ਅਸੀਂ।
ਇਕ ਮੁੱਦਤ ਤੋਂ ਤਰਸ ਰਹੇ ਨੇ ਖੰਭ ਸਾਡੇ ਪਰਵਾਜ਼ਾਂ ਦੇ ,
ਭੋਲੇਪਨ ਵਿਚ ਇਕ ਪਿੰਜਰੇ ਨੂੰ ਦਿੱਤਾ ਘਰ ਦਾ ਨਾਮ ਅਸੀਂ।
ਪੱਤਾ ਪੱਤਾ ਹੋ ਕੇ ਸਾਡੇ ਵਿਹੜੇ ਦੇ ਵਿਚ ਆਣ ਕਿਰੇ,
ਬਿਰਖਾਂ ਦੇ ਵੱਲ ਜਦ ਵੀ ਭੇਜੇ ਮੋਹ-ਭਿੱਜੇ ਪੈਗ਼ਾਮ ਅਸੀਂ।
ਹਾਂ, ਉਹਨਾਂ ਦੀ ਲਾਈ ਅੱਗ ਵਿਚ ਸੁਲਗ ਰਹੇ ਹਾਂ ਰਾਤ ਦਿਨੇ,
ਕਿੰਜ ਦੇਈਏ ਪਰ ਉਹਨਾਂ ਕੋਮਲ ਫੁੱਲਾਂ ਨੂੰ ਇਲਜ਼ਾਮ ਅਸੀਂ।
ਓਧਰ ਸਾਡੇ ਚੰਦ ਨੂੰ ਖਾ ਗਏ ਟੁੱਕ ਸਮਝ ਕੇ ਭੁੱਖੇ ਲੋਕ,
ਏਧਰ ਨ੍ਹੇਰੇ ਦੀ ਬੁੱਕਲ ਵਿਚ ਕਰਦੇ ਰਹੇ ਅਰਾਮ ਅਸੀਂ।
©Sukhwinder Amrit


ਸਾਡੇ ਨਾਲ ਜੁੜਨ ਲਈ ਸ਼ੁਕਰੀਆ ! ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ I ਤੁਸੀਂ ਸਾਡੇ ਨਾਲ ਫੇਸਬੁਕ ਤੇ ਵੀ ਜੁੜ ਸਕਦੇ ਹੋ https://www.facebook.com/shivbatalvi

ਗ਼ਜ਼ਲ - ਨਰਿੰਦਰਪਾਲ ਕੰਗ

ਗ਼ਜ਼ਲ - ਨਰਿੰਦਰਪਾਲ ਕੰਗ
000
ਜਿਹਨਾਂ ਬੱਚਿਆਂ ਖ਼ਾਤਰ ਸਾਰਾ ਜੀਵਨ ਦਾਅ ਤੇ ਲਾ ਦਿੱਤਾ ਸੀ,
ਮੁਸ਼ਕਲ ਵੇਲੇ ਉਹਨਾ ਬੱਚਿਆਂ ਹੀ ਸਾਨੂੰ ਠੁਕਰਾ ਦਿੱਤਾ ਸੀ ।
ਮਾਂ ਬਾਪੂ ਨੂੰ 'ਕੱਲੇ ਛੱਡ ਕੇ ਪਿੰਡੋਂ ਸ਼ਹਿਰ ਜਿਨ੍ਹਾਂ ਲਈ ਆਇਆ,
ਜਾ ਪਰਦੇਸੀਂ ਉਸ ਇਤਿਹਾਸ ਨੂੰ ਫਿਰ ਉਹਨਾਂ ਦੁਹਰਾਅ ਦਿੱਤਾ ਸੀ
ਨਾਲ ਅਸਾਡੇ ਗੱਲ ਕਰਨ ਦੀ ਫ਼ੁਰਸਤ ਹੀ ਨਈਂ ਕੋਲ ਉਨ੍ਹਾਂ ਦੇ,
ਕਲ ਤਾਂ ਮੇਰੀ ਧੀ ਨੇ ਮੈਨੂੰ ਦੂਰੋਂ ਹੱਥ ਹਿਲਾ ਦਿੱਤਾ ਸੀ।
ਅੱਭੜ ਵਾਹੇ ਉਠਕੇ ਨੱਠਾ ਆਪੇ ਸੱਟ ਲੁਆ ਬੈਠਾ ਮੈਂ,
ਸੁਪਨੇ ਦੇ ਵਿੱਚ ਆਣ ਕਿਸੇ ਨੇ ਜਦ ਕੁੰਡਾ ਖੜਕਾ ਦਿੱਤਾ ਸੀ।
ਪਾਪਾ ਪਾਪਾ ਕਹਿ ਕੇ ਮੈਨੂੰ ਰਾਤੀਂ ਰੋਜ਼ ਜਗਾ ਦਿੰਦੀ ਹੈ,
ਪੁੱਤਰ ਖਾਤਰ ਮੈਂ ਜਿਸ ਧੀ ਨੂੰ ਗਰਭ 'ਚ ਮਾਰ ਮੁਕਾ ਦਿੱਤਾ ਸੀ ।
0


ਸਾਡੇ ਨਾਲ ਜੁੜਨ ਲਈ ਸ਼ੁਕਰੀਆ ! ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ I ਤੁਸੀਂ ਸਾਡੇ ਨਾਲ ਫੇਸਬੁਕ ਤੇ ਵੀ ਜੁੜ ਸਕਦੇ ਹੋ https://www.facebook.com/shivbatalvi